ਸੋਨੀਪਤ ਨੇੜੇ ਨਮਾਜੀਆਂ ’ਤੇ ਲਾਠੀਆਂ ਨਾਲ ਹਮਲਾ, 9 ਜ਼ਖਮੀ

Tuesday, Apr 11, 2023 - 10:46 AM (IST)

ਸੋਨੀਪਤ ਨੇੜੇ ਨਮਾਜੀਆਂ ’ਤੇ ਲਾਠੀਆਂ ਨਾਲ ਹਮਲਾ, 9 ਜ਼ਖਮੀ

ਗੰਨੌਰ (ਸੋਨੀਪਤ), (ਪੰਕੇਸ)- ਸੋਨੀਪਤ ਨੇੜਲੇ ਪਿੰਡ ਸੰਦਲ ਕਲਾਂ ’ਚ ਐਤਵਾਰ ਰਾਤ 19 ਨੌਜਵਾਨਾਂ ਨੇ ਇੱਕ ਧਾਰਮਿਕ ਸਥਾਨ ’ਚ ਦਾਖਲ ਹੋ ਕੇ ਸ਼ਰਧਾਲੂਆਂ ’ਤੇ ਲਾਠੀਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਹਮਲੇ ’ਚ 9 ਵਿਅਕਤੀ ਜ਼ਖਮੀ ਹੋ ਗਏ।

ਪੁਲਸ ਕਮਿਸ਼ਨਰ ਬੀ. ਸਤੀਸ਼ ਬਾਲਨ ਨੇ ਦੱਸਿਆ ਕਿ ਪਿੰਡ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਮਾਮਲੇ ’ਚ ਨਾਮਜ਼ਦ 18 ਅਤੇ 1 ਹੋਰ ਦੇ ਖਿਲਾਫ ਮਾਮਲਾ ਦਰਜ ਕਰ ਕੇ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 3 ਨੂੰ ਇਕ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।

ਪਿੰਡ ਸਾਂਦਲ ਕਲਾਂ ਦੇ ਵਾਸੀ ਜਾਵੇਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੀ ਰਾਤ ਉਸ ਦੇ ਭਾਈਚਾਰੇ ਦੇ ਲੋਕ ਪਿੰਡ ਦੇ ਧਾਰਮਿਕ ਸਥਾਨ ’ਚ ਨਮਾਜ ਅਦਾ ਕਰ ਰਹੇ ਸਨ। ਇਸ ਦੌਰਾਨ ਪਿੰਡ ਦੇ ਕਰੀਬ 10-20 ਨੌਜਵਾਨਾਂ ਨੇ ਉਨ੍ਹਾਂ ’ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਵੀ ਉੱਥੇ ਪਹੁੰਚ ਗਈਆਂ। ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਨਮਾਜ ਅਦਾ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਸੋਮਵਾਰ ਸ਼ਾਮ ਨੂੰ ਪਿੰਡ ਵਿੱਚ ਦੋਵਾਂ ਭਾਈਚਾਰਿਆਂ ਦੇ ਲੋਕਾਂ ਦੀ ਪੰਚਾਇਤ ਹੋਈ ਜਿਸ ਵਿੱਚ ਇਹ ਸਹਿਮਤੀ ਬਣੀ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਿੰਡ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਵੀ ਸਹਿਮਤੀ ਬਣੀ।


author

Rakesh

Content Editor

Related News