ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

Sunday, Feb 21, 2021 - 10:29 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਸਖ਼ਤ ਚਿੱਠੀ ਲਿਖੀ ਅਤੇ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀਆਂ ਦੁੱਖ-ਤਕਲੀਫਾਂ ਨੂੰ ਦੂਰ ਕਰਨ ਦੀ ਬਜਾਏ ਉਨ੍ਹਾਂ ਦੀਆਂ ਤਕਲੀਫਾਂ ਨੂੰ ਉਲਟਾ ਵਧਾ ਕੇ ਮੁਨਾਫਾਖੋਰੀ ਕਰ ਰਹੀ ਹੈ। ਸੋਨੀਆ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪੈਟਰੋਲੀਅਮ ਵਸਤਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਘਟਾਇਆ ਜਾਵੇ।

PunjabKesari
ਸੋਨੀਆ ਨੇ ਮੋਦੀ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ, 'ਮੈਂ ਇਹ ਚਿੱਠੀ ਤੁਹਾਨੂੰ ਆਸਮਾਨ ਨੂੰ ਛੂਹੰਦੀਆਂ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਕਾਰਣ ਹਰ ਨਾਗਰਿਕ ਲਈ ਪੈਦਾ ਹੋਈ ਤਕਲੀਫ ਅਤੇ ਸੰਕਟ ਤੋਂ ਜਾਣੂੰ ਕਰਵਾਉਣ ਲਈ ਲਿਖ ਰਹੀ ਹਾਂ। ਇਹ ਦੁਖਦਾਈ ਹੈ ਕਿ ਸੰਕਟ ਦੀ ਇਸ ਘੜੀ ਵਿਚ ਵੀ ਸਰਕਾਰ ਲੋਕਾਂ ਦੇ ਦੁੱਖ ਨੂੰ ਦੂਰ ਕਰਨ ਦੀ ਬਜਾਏ ਉਲਟਾ ਮੁਨਾਫਾਖੋਰੀ ਕਰ ਰਹੀ ਹੈ।' 

ਇਹ ਖ਼ਬਰ ਪੜ੍ਹੋ- ਆਸਟਰੇਲੀਅਨ ਓਪਨ : ਜੋਕੋਵਿਚ ਦੀ ਬਾਦਸ਼ਾਹਤ ਬਰਕਰਾਰ, ਜਿੱਤਿਆ 9ਵੀਂ ਵਾਰ ਤਾਜ


ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਇਸ ਸਮੇਂ ਇਤਿਹਾਸਕ ਅਤੇ ਹੈਰਾਨੀਜਨਕ ਦੱਸਦੇ ਹੋਏ ਸੋਨੀਆ ਨੇ ਕਿਹਾ, 'ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਵਿਚ ਤੁਰੰਤ ਕਮੀ ਕਰ ਕੇ ਕੱਚੇ ਤੇਲ ਦੀਆਂ ਘੱਟ ਕੀਮਤਾਂ ਦਾ ਲਾਭ ਦਰਮਿਆਨੇ ਲੋਕਾਂ, ਤਨਖਾਹਦਾਰ ਮੁਲਾਜ਼ਮਾਂ, ਕਿਸਾਨਾਂ, ਗਰੀਬਾਂ ਅਤੇ ਆਮ ਆਦਮੀ ਨੂੰ ਦਿਓ। ਅਜਿਹੇ ਸਭ ਲੋਕ ਲੰਬੇ ਸਮੇਂ ਤੋਂ ਬੇਮਿਸਾਲ ਆਰਥਿਕ ਮੰਦੀ, ਤਨਖਾਹ ਵਿਚ ਕਮੀ ਅਤੇ ਨੌਕਰੀਆਂ ਨਾ ਹੋਣ ਕਾਰਣ ਭਿਆਨਕ ਸੰਘਰਸ਼ ਦੇ ਦੌਰ ਵਿਚੋਂ ਲੰਘ ਰਹੇ ਹਨ।'

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News