ਸੋਨੀਆ ਅਤੇ ਮਨਮੋਹਨ ਸਿੰਘ ਪਹੁੰਚੇ ਤਿਹਾੜ ਜੇਲ, ਚਿਦਾਂਬਰਮ ਨਾਲ ਕੀਤੀ ਮੁਲਾਕਾਤ

09/23/2019 10:04:54 AM

ਨਵੀਂ ਦਿੱਲੀ— ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤਿਹਾੜ ਜੇਲ 'ਚ ਬੰਦ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਮਿਲਣ ਪਹੁੰਚੀ। ਉਨ੍ਹਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਕਾਰਤੀ ਚਿਦਾਂਬਰਮ ਵੀ ਪਿਤਾ ਨੂੰ ਮਿਲਣ ਤਿਹਾੜ ਪਹੁੰਚੇ। ਦੱਸਣਯੋਗ ਹੈ ਕਿ ਚਿਦਾਂਬਰਮ ਆਈ.ਐੱਨ.ਐਕਸ. ਮੀਡੀਆ ਘਪਲੇ ਮਾਮਲੇ 'ਚ ਤਿਹਾੜ ਜੇਲ 'ਚ ਹਨ। ਉਨ੍ਹਾਂ ਨੂੰ 3 ਅਕਤੂਬਰ ਤੱਕ ਸੀ.ਬੀ.ਆਈ. ਦੀ ਨਿਆਇਕ ਹਿਰਾਸਤ 'ਚ ਰੱਖਿਆ ਗਿਆ ਹੈ।

PunjabKesariਚਿਦਾਂਬਰਮ ਦੀ ਜ਼ਮਾਨਤ ਅਰਜ਼ੀ 'ਤੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਸੁਣਵਾਈ ਹੋਣੀ ਹੈ। ਸੀ.ਬੀ.ਆਈ. ਨੇ ਜ਼ਮਾਨਤ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਹੈ ਕਿ ਚਿਦਾਂਬਰਮ ਦੇਸ਼ ਛੱਡ ਕੇ ਦੌੜ ਸਕਦੇ ਹਨ। ਇਸ 'ਤੇ ਚਿਦਾਂਬਰਮ ਦੇ ਟਵਿੱਟਰ ਅਕਾਊਂਟ ਤੋਂ ਐਤਵਾਰ ਨੂੰ ਤੰਜ਼ ਵੀ ਕੱਸਿਆ ਗਿਆ ਸੀ। ਉਨ੍ਹਾਂ ਦਾ ਟਵਿੱਟਰ ਅਕਾਊਂਟ ਫਿਲਹਾਲ ਪਰਿਵਾਰ ਵਲੋਂ ਚਲਾਇਆ ਜਾ ਰਿਹਾ ਹੈ। ਚਿਦਾਂਬਰਮ ਵਲੋਂ ਉਨ੍ਹਾਂ ਦੇ ਪਰਿਵਾਰ ਨੇ ਟਵੀਟ ਕੀਤਾ ਸੀ,''ਕੁਝ ਲੋਕਾਂ ਅਨੁਸਾਰ ਮੇਰੇ ਗੋਲਡਨ ਰੰਗ ਦੇ ਖੰਭ ਆਉਣਗੇ ਅਤੇ ਫਿਰ ਮੈਂ ਉੱਡ ਕੇ ਚੰਨ 'ਤੇ ਚੱਲਾ ਜਾਵਾਂਗਾ। ਮੇਰੀ ਉੱਥੇ ਸੇਫ ਲੈਂਡਿੰਗ ਵੀ ਹੋਵੇਗੀ। ਮੈਂ ਇਹ ਜਾਣ ਕੇ ਰੋਮਾਂਚਿਤ ਹੋ ਗਿਆ ਹਾਂ।''

PunjabKesariਚਿਦਾਂਬਰਮ ਨੇ ਸੀ.ਬੀ.ਆਈ. ਵਲੋਂ 21 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਉਨ੍ਹਾਂ ਵਿਰੁੱਧ ਆਈ.ਐੱਨ.ਐਕਸ. ਮੀਡੀਆ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ 'ਚ ਗੜਬੜੀਆਂ ਪਾਈਆਂ ਗਈਆਂ ਹਨ। ਦੋਸ਼ ਹੈ ਕਿ ਆਈ.ਐੱਨ.ਐਕਸ. ਮੀਡੀਆ ਗਰੁੱਪ ਨੂੰ 2007 'ਚ 305 ਕਰੋੜ ਰੁਪਏ ਦਾ ਵਿਦੇਸ਼ੀ ਧਨ ਹਾਸਲ ਕਰਨ ਲਈ ਵਿਦੇਸ਼ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ 'ਚ ਬੇਨਿਮਯੀਆਂ ਵਰਤੀਆਂ ਗਈਆਂ। ਉਸ ਦੌਰਾਨ ਪੀ. ਚਿਦਾਂਬਰਮ ਵਿੱਤ ਮੰਤਰੀ ਸਨ।


DIsha

Content Editor

Related News