ਆਜ਼ਾਦੀ ਤੋਂ ਪਹਿਲਾਂ ਦੀ ਤਰ੍ਹਾਂ ਹਨ ਦੇਸ਼ ਦੇ ਮੌਜੂਦਾ ਹਾਲਾਤ : ਸੋਨੀਆ ਗਾਂਧੀ

Monday, Dec 28, 2020 - 04:31 PM (IST)

ਆਜ਼ਾਦੀ ਤੋਂ ਪਹਿਲਾਂ ਦੀ ਤਰ੍ਹਾਂ ਹਨ ਦੇਸ਼ ਦੇ ਮੌਜੂਦਾ ਹਾਲਾਤ : ਸੋਨੀਆ ਗਾਂਧੀ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ 136ਵੇਂ ਸਥਾਪਨਾ ਦਿਵਸ 'ਤੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਦੇਸ਼ 'ਚ ਮੌਜੂਦਾ ਸਥਿਤੀਆਂ ਆਜ਼ਾਦੀ ਤੋਂ ਪਹਿਲਾਂ ਦੀ ਤਰ੍ਹਾਂ ਹਨ। ਸੋਨੀਆ ਨੇ ਕਿਹਾ ਕਿ 'ਤਾਨਾਸ਼ਾਹੀ ਤਾਕਤਾਂ' ਤੋਂ ਦੇਸ਼ ਨੂੰ ਬਚਾਉਣ ਲਈ ਸਾਰਿਆਂ ਨੂੰ ਇਕਜੁਟ ਹੋਣਾ ਹੋਵੇਗਾ। ਪਾਰਟੀ ਵਲੋਂ ਜਾਰੀ ਇਕ ਵੀਡੀਓ 'ਚ ਸੋਨੀਆ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਹਰ ਮੋਰਚੇ 'ਤੇ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਅਤੇ ਦੇਸ਼ ਦੇ ਵਿਕਾਸ 'ਚ ਕਾਂਗਰਸ ਦੇ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਇਹ ਦਾਅਵਾ ਕੀਤਾ,''ਅੱਜ ਫਿਰ ਤੋਂ ਸਥਿਤੀਆਂ ਆਜ਼ਾਦੀ ਤੋਂ ਪਹਿਲਾਂ ਦੀ ਤਰ੍ਹਾਂ ਹਨ। ਜਨਤਾ ਦੇ ਅਧਿਕਾਰ ਕੁਚਲੇ ਜਾ ਰਹੇ ਹਨ। ਚਾਰੇ ਪਾਸੇ ਤਾਨਾਸ਼ਾਹੀ ਦਾ ਆਲਮ ਹੈ। ਲੋਕਤੰਤਰੀ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰੀ ਸਿਖਰ 'ਤੇ ਹੈ। ਖੇਤਾਂ 'ਤੇ ਹਮਲਾ ਬੋਲਿਆ ਜਾ ਰਿਹਾ ਹੈ। ਦੇਸ਼ ਦੇ ਅੰਨਦਾਤਾ 'ਤੇ ਕਾਲੇ ਕਾਨੂੰਨ ਥੋਪੇ ਜਾ ਰਹੇ ਹਨ।''

ਇਹ ਵੀ ਪੜ੍ਹੋ : ਕਾਂਗਰਸ ਦੇ ਸਥਾਪਨਾ ਦਿਵਸ 'ਤੇ ਬੋਲੇ ਰਾਹੁਲ- ਪਾਰਟੀ ਦੇਸ਼ ਹਿੱਤ ਦੀ ਆਵਾਜ਼ ਚੁੱਕਣ ਲਈ ਵਚਨਬੱਧ

ਕਾਂਗਰਸ ਪ੍ਰਧਾਨ ਨੇ ਕਿਹਾ,''ਅਜਿਹੇ 'ਚ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਕ ਵਾਰ ਫਿਰ ਦੇਸ਼ ਨੂੰ ਤਾਨਾਸ਼ਾਹੀ ਤਾਕਤਾਂ ਤੋਂ ਬਚਾਈਏ ਅਤੇ ਉਨ੍ਹਾਂ ਨਾਲ ਲੋਹਾ ਲਈਏ। ਇਹ ਸੱਚੀ ਰਾਸ਼ਟਰਭਗਤੀ ਹੈ।'' ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ,''ਜਿਸ ਤਿਰੰਗੇ ਹੇਠਾਂ ਅਸੀਂ ਆਜ਼ਾਦੀ ਹਾਸਲ ਕੀਤੀ ਸੀ, ਅੱਜ ਉਸੇ ਤਿਰੰਗੇ ਹੇਠਾਂ ਸਾਨੂੰ ਇਕਜੁਟ ਹੋਣਾ ਹੋਵੇਗਾ। ਕਾਂਗਰਸ ਨੂੰ ਹਰ ਮੋਰਚੇ 'ਤੇ ਮਜ਼ਬੂਤ ਬਣਾਉਣਾ ਹੋਵੇਗਾ। ਇਹ ਤਿਰੰਗਾ ਕਾਂਗਰਸ ਅਤੇ ਦੇਸ਼ਵਾਸੀਆਂ ਲਈ ਜਿਊਣ ਦਾ ਹੌਂਸਲਾ ਹੈ, ਲੋਕਾਂ ਦੀ ਉਮੀਦਾਂ ਦਾ ਪ੍ਰਤੀਕ ਹੈ ਅਤੇ ਦੇਸ਼ ਦਾ ਮਾਣ ਹੈ। ਅਸੀਂ ਆਮ ਜਨਤਾ ਦੇ ਦਿਲਾਂ ਨੂੰ ਜਿੱਤਣਾ ਹੈ।

ਹ ਵੀ ਪੜ੍ਹੋ : ਕਿਸਾਨਾਂ ਦਾ ਐਲਾਨ- ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ, ਉਦੋਂ ਤੱਕ ਟੋਲ ਮੁਫ਼ਤ ਰਹਿਣਗੇ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News