ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Friday, Feb 21, 2025 - 06:00 PM (IST)

ਨਵੀਂ ਦਿੱਲੀ- ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਪਾਰਟੀ ਦੀ ਰਾਜ ਸਭਾ ਸੰਸਦ ਮੈਂਬਰ ਸੋਨੀਆ ਗਾਂਧੀ ਨੂੰ ਇਕ ਦਿਨ ਤੱਕ ਡਾਕਟਰਾਂ ਦੀ ਦੇਖਰੇਖ 'ਚ ਰੱਖਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਗੰਗਾਰਾਮ ਹਸਪਤਾਲ ਤੋਂ ਛੁੱਟੀ ਮਿਲ ਗਈ। ਕਾਂਗਰਸ ਸੂਤਰਾਂ ਅਨੁਸਾਰ ਸ਼੍ਰੀਮਤੀ ਗਾਂਧੀ ਨੂੰ ਵੀਰਵਾਰ ਸਵੇਰੇ ਪੇਟ ਦਰਦ ਤੋਂ ਬਾਅਦ ਇੱਥੇ ਸਰ ਗੰਗਾਰਾਮ ਹਸਪਤਾਲ 'ਚ ਨਿਯਮਿਤ ਚੈਕਿੰਗ ਲਈ ਲਿਜਾਇਆ ਗਿਆ, ਜਿੱਥੇ ਪੇਟ ਨਾਲ ਜੁੜੀ ਸਮੱਸਿਆ ਕਾਰਨ ਉਨ੍ਹਾਂ ਨੂੰ ਦਾਖ਼ਲ ਕਰਵਾਇਆ ਗਿਆ।
ਪਾਰਟੀ ਸੂਤਰਾਂ ਅਨੁਸਾਰ ਸ਼੍ਰੀਮਤੀ ਗਾਂਧੀ ਦੀ ਕੱਲ੍ਹ ਯਾਨੀ ਵੀਰਵਾਰ ਸਵੇਰੇ ਨਿਯਮਿਤ ਜਾਂਚ ਕੀਤੀ ਗਈ ਪਰ ਪੇਟ 'ਚ ਮਾਮੂਲੀ ਇਨਫੈਕਸ਼ਨ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰ ਲਿਆ ਅਤੇ ਅੱਜ ਸਵੇਰੇ ਛੁੱਟੀ ਦੇ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8