ਰਾਹੁਲ ਨੂੰ ਮਿਲਣ ਸ਼੍ਰੀਨਗਰ ਪਹੁੰਚੀ ਸੋਨੀਆ ਗਾਂਧੀ, ਨਿਗੀਨ ਝੀਲ ''ਚ ਕਿਸ਼ਤੀ ਦੀ ਕੀਤੀ ਸਵਾਰੀ

Saturday, Aug 26, 2023 - 04:56 PM (IST)

ਰਾਹੁਲ ਨੂੰ ਮਿਲਣ ਸ਼੍ਰੀਨਗਰ ਪਹੁੰਚੀ ਸੋਨੀਆ ਗਾਂਧੀ, ਨਿਗੀਨ ਝੀਲ ''ਚ ਕਿਸ਼ਤੀ ਦੀ ਕੀਤੀ ਸਵਾਰੀ

ਸ਼੍ਰੀਨਗਰ (ਭਾਸ਼ਾ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸ਼ਨੀਵਾਰ ਨੂੰ ਨਿੱਜੀ ਦੌਰੇ 'ਤੇ ਸ਼੍ਰੀਨਗਰ ਪਹੁੰਚੀ, ਜਦੋਂ ਕਿ ਰਾਹੁਲ ਗਾਂਧੀ ਇਕ ਦਿਨ ਪਹਿਲਾਂ ਆਪਣੇ ਇਕ ਹਫ਼ਤੇ ਦੇ ਲੱਦਾਖ ਦੌਰੇ 'ਤੇ ਇੱਥੇ ਪਹੁੰਚੇ। ਸ਼ਨੀਵਾਰ ਦੁਪਹਿਰ ਹਵਾਈ ਅੱਡੇ 'ਤੇ ਪਹੁੰਚਣ 'ਤੇ ਸੋਨੀਆ ਦਾ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਸੁਆਗਤ ਕੀਤਾ, ਜਿਨ੍ਹਾਂ 'ਚ ਕਾਂਗਰਸ ਕੇਂਦਰੀ ਕਾਰਜ ਕਮੇਟੀ ਦੇ ਮੈਂਬਰ ਅਤੇ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਵੀ ਸ਼ਾਮਲ ਸਨ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਸੋਨੀਆ ਨੇ ਇੱਥੇ ਨਿਗੀਨ ਝੀਲ ਦਾ ਦੌਰਾ ਕੀਤਾ ਅਤੇ ਕਿਸ਼ਤੀ ਦੀ ਸਵਾਰੀ ਦਾ ਆਨੰਦ ਲਿਆ। ਰਾਹੁਲ ਜੋ ਪਿਛਲੇ ਇਕ ਹਫ਼ਤੇ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ (ਯੂ.ਟੀ.) ਲੱਦਾਖ 'ਚ ਸਨ, ਦਿਨ ਦੀ ਸ਼ੁਰੂਆਤ 'ਚ ਕਾਰਗਿਲ 'ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼੍ਰੀਨਗਰ ਪਹੁੰਚੇ। 

ਇਹ ਵੀ ਪੜ੍ਹੋ : ਸ਼੍ਰੀਨਗਰ ਪੁੱਜੇ ਰਾਹੁਲ ਗਾਂਧੀ, ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

ਵਾਇਨਾਡ ਤੋਂ ਸੰਸਦ ਮੈਂਬਰ ਨਿਗੀਨ ਝੀਲ 'ਚ ਇਕ ਹਾਊਸਬੋਟ 'ਤੇ ਰੁਕੇ ਸਨ ਅਤੇ ਪਰਿਵਾਰ ਦੇ ਸ਼ਨੀਵਾਰ ਨੂੰ ਰੈਨਾਵਾਰੀ ਇਲਾਕੇ ਦੇ ਇਕ ਹੋਟਲ 'ਚ ਰੁਕਣ ਦੀ ਸੰਭਾਵਨਾ ਹੈ। ਪਾਰਟੀ ਨੇਤਾ ਨੇ ਕਿਹਾ ਕਿਹਾ ਕਿ ਰਾਹੁਲ ਦੀ ਭੈਣ ਪ੍ਰਿਯੰਕਾ ਗਾਂਧੀ ਨਾਲ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਐਤਵਾਰ ਨੂੰ ਗੁਲਮਰਗ ਜਾ ਸਕਦਾ ਹੈ। ਹਾਲਾਂਕਿ ਨੇਤਾ ਨੇ ਕਿਹਾ ਕਿ ਯਾਤਰਾ ਦੌਰਾਨ ਪਰਿਵਾਰ ਲਈ ਕੋਈ ਰਾਜਨੀਤਕ ਪ੍ਰੋਗਰਾਮ ਤੈਅ ਨਹੀਂ ਹੈ। ਉਨ੍ਹਾਂ ਕਿਹਾ,''ਇਹ ਪੂਰੀ ਤਰ੍ਹਾਂ ਨਾਲ ਨਿੱਜੀ, ਪਰਿਵਾਰਕ ਯਾਤਰਾ ਹੈ ਅਤੇ ਕਿਸੇ ਵੀ ਪਾਰਟੀ ਦੇ ਨੇਤਾ ਨਾਲ ਕੋਈ ਰਾਜਨੀਤਕ ਬੈਠਕ ਨਹੀਂ ਹੋਵੇਗੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News