ਸੋਨੀਆ ਗਾਂਧੀ ਦਾ ਐਲਾਨ, ਗਾਂਧੀ ਜਯੰਤੀ ''ਤੇ ਪੂਰੇ ਦੇਸ਼ ''ਚ ਕਾਂਗਰਸ ਕਰੇਗੀ ਇਹ ਕੰਮ
Thursday, Sep 12, 2019 - 07:28 PM (IST)

ਨਵੀਂ ਦਿੱਲੀ— ਕਾਂਗਰਸ ਮੁੱਖ ਦਫਤਰ 'ਚ ਅੱਜ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਸਾਰੇ ਸੂਬਿਆਂ 'ਚ ਪ੍ਰਦੇਸ਼ ਪ੍ਰਧਾਨ ਤੇ ਜਨਰਲ ਸਕੱਤਰਾਂ ਨਾਲ ਬੈਠਕ ਤੋਂ ਬਾਅਦ ਐਲਾਨ ਕੀਤਾ ਕਿ ਮਹਾਤਮਾ ਗਾਂਧੀ ਦੀ ਜਯੰਤੀ 'ਤੇ ਉਹ ਖੁਦ ਦਿੱਲੀ 'ਚ ਪੈਦਲ ਯਾਤਰਾ ਕਰਦੇ ਹੋਏ ਗਾਂਧੀ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਮੁਹਿੰਮ ਦੀ ਸ਼ੁਰੂਆਤ ਕਰਣਗੀ। ਸੋਨੀਆ ਗਾਂਧੀ ਦਿੱਲੀ 'ਚ ਪੈਦਲ ਯਾਤਰਾ ਦੀ ਕਮਾਨ ਸੰਭਾਲਣਗੀ। ਇਹੀ ਨਹੀਂ, ਰਾਹੁਲ ਗਾਂਧੀ ਵੀ ਇਸ ਪੈਦਲ ਯਾਤਰਾ ਦੇ ਪ੍ਰੋਗਰਾਮ 'ਚ ਹਿੱਸਾ ਲੈਣਗੇ। ਜਦਕਿ ਕਾਂਗਰਸ ਨੂੰ ਲਗਦਾ ਹੈ ਕਿ ਗਾਂਧੀ ਦੇ ਆਦਰਸ਼ਾਂ ਤੇ ਮੂਲਾਂ 'ਤੇ ਆਪਣਾ ਦਬਾਅ ਬਣਾਏ ਰੱਖਣ ਲਈ ਉਸ ਨੂੰ ਸੜਕ 'ਤੇ ਸੰਘਰਸ਼ ਕਰਨ ਦੀ ਜ਼ਰੂਰਤ ਪਵੇਗੀ ਅਤੇ ਉਸ ਦੇ ਲਈ ਕਾਂਗਰਸ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ 2 ਅਕਤੂਬਰ ਤੋਂ 9 ਅਕਤੂਬਰ ਤਕ ਪੈਦਲ ਯਾਤਰਾ ਸੈਮੀਨਾਰ ਤੇ ਹੋਰ ਕਈ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ।
ਇੰਨਾ ਹੀ ਨਹੀਂ ਇਕ ਵੱਡੀ ਮੈਂਬਰਸ਼ਿਪ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਕਵਾਇਦ ਹੋਵੇਗੀ। ਇਸ ਵਾਰ 2 ਤਰ੍ਹਾਂ ਦੀ ਮੈਂਬਰਸ਼ਿਪ ਹੋਵੇਗੀ, ਕਾਗਜ਼ 'ਤੇ ਵੀ ਅਤੇ ਡਿਜੀਟਲ ਤਰੀਕੇ ਨਾਲ ਵੀ। ਸਾਰੇ ਵੱਡੇ ਨੇਤਾ ਆਪਣੇ ਬੂਥ 'ਤੇ ਮੁਹੱਲੇ 'ਚ ਜਾ ਕੇ ਮੈਂਬਰ ਬਣਾਉਣਗੇ। ਡਿਜੀਟਲ ਮੈਂਬਰਸ਼ਿਪ ਲਈ ਇਕ ਐਪ ਵੀ ਲਾਂਚ ਕਰਾਂਗੇ। ਇਸੇ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਤੇ ਕਾਂਗਰਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨ ਲਈ ਹੁਣ ਸੜਕ 'ਤੇ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।