ਸੋਨਭੱਦਰ ਜ਼ਮੀਨ ਵਿਵਾਦ ''ਚ ਹੁਣ ਤਕ 26 ਦੋਸ਼ੀ ਗ੍ਰਿਫਤਾਰ

07/19/2019 1:47:28 AM

ਸੋਨਭੱਦਰ— ਉੱਤਰ ਪ੍ਰਦੇਸ਼ ਦੇ ਜ਼ਿਲੇ ਸੋਨਭੱਦਰ 'ਚ ਹੋਏ ਕਤਲੇਆਮ 'ਚ ਪੁਲਸ ਨੇ ਮੁੱਖ ਦੋਸ਼ੀ ਪ੍ਰਧਾਨ ਯਗ ਦੱਤ ਤੇ ਉਸ ਦੇ ਭਰਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਹੁਣ ਤਕ ਇਸਮਾਮਲੇ 'ਚ ਕੁਲ 26 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੋਨਭੱਦਰ ਕਤਲੇਆਮ 'ਚ ਪੁਲਸ ਨੇ 60 ਤੋਂ ਜ਼ਿਆਦਾ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ 'ਚ 11 ਲੋਕ ਨਾਮਜ਼ਦ ਅਤੇ 50 ਅਣਪਛਾਤੇ ਲੋਕ ਹਨ।

ਪ੍ਰਧਾਨ ਦੇ ਸਮਰਥਕਾਂ ਨੇ ਕੀਤੀ ਗੋਲੀਬਾਰੀ
ਦੱਸ ਦਈਏ ਕਿ ਪੁਰਾ ਮਾਮਲਾ ਉਸ 100 ਬੀਘੇ ਜ਼ਮੀਨ ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਕਬਜ਼ਾ ਕਰਨ ਲਈ ਪ੍ਰਧਾਨ ਆਪਣੇ ਸਮਰਥਕਾਂ ਨਾਲ ਪਹੁੰਚਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ 'ਤੇ ਕਬਜ਼ਾ ਕਰਨ ਲਈ 30 ਟਰੈਕਟਰ 'ਚ ਕਰੀਬ 300 ਲੋਕ ਪਹੁੰਚੇ ਸਨ। ਜ਼ਮੀਨ 'ਤੇ ਕਬਜ਼ੇ ਦਾ ਜਦੋਂ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤਾਂ ਪ੍ਰਧਾਨ ਨੇ ਆਪਣੇ ਸਮਰਥਕਾਂ ਨੂੰ ਕਹਿ ਕੇ ਗੋਲੀਬਾਰੀ ਕਰਵਾ ਦਿੱਤੀ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਤੇ 25 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ 3 ਔਰਤਾਂ ਵੀ ਸ਼ਾਮਲ ਹਨ।


Inder Prajapati

Content Editor

Related News