ਸੁਪਰੀਮ ਕੋਰਟ ’ਚ ਕੇਂਦਰ ਨੇ ਕਿਹਾ, ਸਰਹੱਦੀ ਖੇਤਰ ’ਚ ਲੋਕਾਂ ਨੂੰ ਭੜਕਾ ਰਹੇ ਸਨ ਵਾਂਗਚੁਕ

Wednesday, Feb 04, 2026 - 12:02 AM (IST)

ਸੁਪਰੀਮ ਕੋਰਟ ’ਚ ਕੇਂਦਰ ਨੇ ਕਿਹਾ, ਸਰਹੱਦੀ ਖੇਤਰ ’ਚ ਲੋਕਾਂ ਨੂੰ ਭੜਕਾ ਰਹੇ ਸਨ ਵਾਂਗਚੁਕ

ਨਵੀਂ ਦਿੱਲੀ, (ਭਾਸ਼ਾ)- ਕੇਂਦਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ ਨੂੰ ਸਰਹੱਦੀ ਖੇਤਰ ’ਚ ਲੋਕਾਂ ਨੂੰ ਭੜਕਾਉਣ ਨੂੰ ਲੈ ਕੇ ਹਿਰਾਸਤ ’ਚ ਲਿਆ ਗਿਆ ਸੀ। ਵਾਂਗਚੁਕ ਦੀ ਹਿਰਾਸਤ ਨੂੰ ਜਾਇਜ਼ ਠਹਿਰਾਉਂਦੇ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਪੀ. ਬੀ. ਵਰਾਲੇ ਦੀ ਬੈਂਚ ਨੂੰ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) ਦੇ ਤਹਿਤ ਉਨ੍ਹਾਂ ਦੀ ਹਿਰਾਸਤ ਦਾ ਹੁਕਮ ਦਿੰਦੇ ਸਮੇਂ ਸਾਰੀਆਂ ਪ੍ਰਕਿਰਿਆਤਮਕ ਸੁਰੱਖਿਆਵਾਂ ਦੀ ਪਾਲਣਾ ਕੀਤੀ ਗਈ ਸੀ।

ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਇਹ ਅਦਾਲਤ ਇਕ ਅਜਿਹੇ ਵਿਅਕਤੀ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਜੋ ਪਾਕਿਸਤਾਨ ਅਤੇ ਚੀਨ ਨਾਲ ਲੱਗਦੇ ਸਰਹੱਦੀ ਖੇਤਰ ’ਚ ਲੋਕਾਂ ਨੂੰ ਉਕਸਾ ਰਿਹਾ ਹੈ ਅਤੇ ਜਿੱਥੇ ਖੇਤਰੀ ਸੰਵੇਦਨਸ਼ੀਲਤਾ ਹੈ। ਮਹਿਤਾ ਨੇ ਦਾਅਵਾ ਕੀਤਾ ਕਿ ਵਾਂਗਚੁਕ ਦੇ ਨਾਲ ਨਿਰਪੱਖ ਵਤੀਰਾ ਕੀਤਾ ਗਿਆ ਹੈ ਅਤੇ ਕਿਹਾ ਕਿ ਰਾਸੁਕਾ ਦੇ ਸਾਰੇ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਹੈ। ਮਾਮਲੇ ’ਚ ਦਲੀਲਾਂ ਬੁੱਧਵਾਰ ਨੂੰ ਵੀ ਪੇਸ਼ ਕੀਤੀਆਂ ਜਾਣਗੀਆਂ।


author

Rakesh

Content Editor

Related News