ਸੋਨਮ ਵਾਂਗਚੁਕ ਨੇ ਆਮਿਰ ਖਾਨ ਨੂੰ ਦੱਸਿਆ 'ਗਜਨੀ'; 3 Idiots ਵਾਲੇ ਬਿਆਨ ਨੂੰ ਲੈ ਕੇ ਯਾਦ ਕਰਵਾਈ ਮੁਲਾਕਾਤ
Monday, Aug 31, 2026 - 10:36 AM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਕਾਕਰੋਚ ਜਨਤਾ ਪਾਰਟੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੌਰਾਨ 26 ਦਿਨਾਂ ਤੋਂ ਵੱਧ ਸਮੇਂ ਤੱਕ ਭੁੱਖ ਹੜਤਾਲ 'ਤੇ ਰਹੇ ਸਿੱਖਿਆ ਸ਼ਾਸਤਰੀ ਅਤੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੂੰ ਲੈ ਕੇ ਦਾਅਵਾ ਕੀਤਾ ਸੀ ਕਿ 2009 ਦੀ ਬਲਾਕਬਸਟਰ "3 ਇਡੀਅਟਸ" ਵਿੱਚ ਉਨ੍ਹਾਂ ਦੁਆਰਾ ਨਿਭਾਇਆ ਗਿਆ ਕਿਰਦਾਰ 'ਫੁਨਸੁਖ ਵਾਂਗੜੂ' ਉਨ੍ਹਾਂ ਤੋਂ ਪ੍ਰੇਰਿਤ ਨਹੀਂ ਹੈ। ਹੁਣ ਆਮਿਰ ਦੇ ਇਨ੍ਹਾਂ ਦਾਅਵਿਆਂ 'ਤੇ ਸੋਨਮ ਵਾਂਗਚੁਕ ਨੇ ਇਕ ਪੌਡਕਾਸਟ ਦੌਰਾਨ ਨਿਸ਼ਾਨਾ ਵਿੰਨ੍ਹਿਆ ਹੈ।
ਗੱਲਬਾਤ ਦੌਰਾਨ ਜਦੋਂ ਸੋਨਮ ਨੂੰ ਆਮਿਰ ਦੇ ਇਸ ਬਿਆਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਵਾਂਗਚੁਕ ਨੇ ਯਾਦ ਕੀਤਾ ਕਿ ਉਹ ਅਤੇ ਆਮਿਰ ਖਾਨ ਪਹਿਲਾਂ ਬਹੁਤ ਵਾਰ ਮਿਲ ਚੁੱਕੇ ਹਨ। ਆਮਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਆਮਿਰ ਆਪਣੀ ਫਿਲਮ "ਗਜਨੀ" ਦੇ ਕਿਰਦਾਰ ਵਾਂਗ ਵਿਵਹਾਰ ਕਰ ਰਹੇ ਸਨ, ਜਿਸ ਨੂੰ 'ਸ਼ਾਰਟ-ਟਰਮ ਮੈਮਰੀ ਲੋਸ' ਯਾਨੀ ਥੋੜ੍ਹੇ ਸਮੇਂ ਲਈ ਚੀਜ਼ਾਂ ਭੁੱਲਣ ਦੀ ਬੀਮਾਰੀ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ
ਉਨ੍ਹਾਂ ਕਿਹਾ ਕਿ ਸੁਣਿਆ ਹੈ ਕਿ ਆਮਿਰ ਆਪਣੀ ਭੂਮਿਕਾ ਵਿੱਚ ਬਹੁਤ ਡੂੰਘਾਈ ਨਾਲ ਡੁੱਬ ਜਾਂਦੇ ਹਨ, ਸ਼ਾਇਦ ਉਹ ਗਜ਼ਨੀ ਦੇ ਕਿਰਦਾਰ ਵਿੱਚ ਇੰਨਾ ਡੁੱਬ ਗਏ ਸਨ ਕਿ ਜਿਸ ਐਵਾਰਡ ਸਮਾਰੋਹ ਵਿੱਚ ਉਹ ਖੁਦ ਮੌਜੂਦ ਸਨ ਅਤੇ ਜਿੱਥੇ ਵਾਂਗਚੁਕ ਨੂੰ ਐਵਾਰਡ ਮਿਲਿਆ ਸੀ, ਉਸ ਨੂੰ ਵੀ ਭੁੱਲ ਗਏ ਹੋਣਗੇ। ਆਪਣੀ ਗੱਲ ਜਾਰੀ ਰੱਖਦੇ ਹੋਏ ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਉਹ "3 ਇਡੀਅਟਸ" ਨੂੰ ਆਪਣੀ ਜ਼ਿੰਦਗੀ 'ਤੇ ਆਧਾਰਿਤ ਜਾਂ ਆਪਣੀ ਬਾਇਓਗ੍ਰਾਫੀ ਨਹੀਂ ਕਹਿਣਗੇ। ਸਗੋਂ, ਇਸਨੂੰ ਉਨ੍ਹਾਂ ਤੋਂ ਮਿਲੀ ਪ੍ਰੇਰਨਾ ਦਾ ਪ੍ਰਭਾਵ ਮੰਨਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ
ਵਾਂਗਚੁਕ ਨੇ ਕਿਹਾ ਕਿ ਹੋ ਸਕਦਾ ਹੈ ਕਿ ਆਮਿਰ ਖਾਨ ਨੇ ਅਣਜਾਣੇ ਵਿੱਚ ਹੀ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਕਈ ਆਈਡੀਆਜ਼ ਲਏ ਹੋਣ ਅਤੇ ਬਾਅਦ ਵਿੱਚ ਇਨ੍ਹਾਂ ਨੂੰ ਆਪਣੀ ਟੀਮ ਨਾਲ ਸਾਂਝਾ ਕੀਤਾ ਹੋਵੇ, ਅਤੇ ਫਿਰ ਉਨ੍ਹਾਂ ਨੂੰ ਅਸਲ ਸਕ੍ਰਿਪਟ ਵਿੱਚ ਸ਼ਾਮਲ ਕੀਤਾ ਹੋਵੇ। ਵਾਂਗਚੁਕ ਦੇ ਅਨੁਸਾਰ, ਆਮਿਰ ਖਾਨ ਨੇ ਸ਼ਾਇਦ ਆਪਣੀ ਟੀਮ ਨੂੰ ਇਹ ਨਹੀਂ ਦੱਸਿਆ ਹੋਵੇਗਾ ਕਿ ਉਹ ਆਈਡੀਆਜ਼ ਕਿੱਥੋਂ ਆਏ ਹਨ।
ਇਹ ਵੀ ਪੜ੍ਹੋ: ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ ਗ੍ਰਿਫਤਾਰ
ਦੱਸ ਦੇਈਏ ਕਿ ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ “3 ਇਡੀਅਟਸ” ਵਿੱਚ ਆਮਿਰ ਖਾਨ, ਆਰ. ਮਾਧਵਨ ਅਤੇ ਸ਼ਰਮਨ ਜੋਸ਼ੀ ਮੁੱਖ ਭੂਮਿਕਾਵਾਂ ਵਿੱਚ ਹਨ, ਜਦੋਂ ਕਿ ਕਰੀਨਾ ਕਪੂਰ, ਬੋਮਨ ਈਰਾਨੀ, ਮੋਨਾ ਸਿੰਘ ਅਤੇ ਓਮੀ ਵੈਦ ਸਹਾਇਕ ਭੂਮਿਕਾਵਾਂ ਵਿੱਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
