ਦਰਿੰਦੇ ਪੁੱਤ ਨੇ ਮਾਂ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਦਿੱਤੀ ਬੇਰਹਿਮ ਮੌਤ

Monday, Nov 16, 2020 - 04:09 PM (IST)

ਦਰਿੰਦੇ ਪੁੱਤ ਨੇ ਮਾਂ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਦਿੱਤੀ ਬੇਰਹਿਮ ਮੌਤ

ਹਾਵੇਰੀ- ਕਰਨਾਟਕ ਦੇ ਹਾਵੇਰੀ ਜ਼ਿਲ੍ਹੇ 'ਚ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਦਰਿੰਦੇ ਪੁੱਤ ਨੇ ਕਥਿਤ ਤੌਰ 'ਤੇ ਆਪਣੀ ਮਾਂ ਨਾਲ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਸ਼ਿਵੱਪਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਰਨਾਟਕ ਦੀ ਹਾਵੇਰੀ ਪੁਲਸ ਨੇ ਕਿਹਾ ਹੈ ਕਿ 21 ਸਾਲਾ ਸ਼ਿਵੱਪਾ ਨੂੰ ਆਪਣੀ ਹੀ ਮਾਂ ਨਾਲ ਜਬਰ ਜ਼ਿਨਾਹ ਕਰਨ ਅਤੇ ਇਸ ਤੋਂ ਬਾਅਦ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਸ਼ਿਵੱਪਾ ਨੇ ਆਪਣੇ ਅਪਰਾਧ ਨੂੰ ਸਵੀਕਾਰ ਕਰ ਲਿਆ ਹੈ। ਵਨਹੱਲੀ ਪਿੰਡ ਦੇ ਰਹਿਣ ਵਾਲੇ ਸ਼ਿਵੱਪਾ ਤੋਂ ਪੁਲਸ ਪੁੱਛ-ਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ

ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਸ਼ਿਵੱਪਾ ਦੇ ਪਿਤਾ ਦੀ ਮੌਤ ਲਗਭਗ 2 ਸਾਲ ਪਹਿਲਾਂ ਹੋ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸ਼ਿਵੱਪਾ ਦੀ ਮਾਂ ਦੇ ਦੂਜੇ ਪੁਰਸ਼ ਨਾਲ ਸੰਬੰਧ ਹੋ ਗਏ। ਸ਼ਿਵੱਪਾ ਇਸ ਰਿਸ਼ਤੇ ਵਿਰੁੱਧ ਸੀ ਅਤੇ ਉਹ ਵਾਰ-ਵਾਰ ਆਪਣੀ ਮਾਂ ਨੂੰ ਇਸ ਵਿਰੁੱਧ ਚਿਤਾਵਨੀ ਦੇ ਰਿਹਾ ਸੀ। ਪੁਲਸ ਅਨੁਸਾਰ 13 ਨਵੰਬਰ ਨੂੰ ਸ਼ਿਵੱਪਾ ਨੇ ਸ਼ਰਾਬ ਪੀਤੀ ਅਤੇ ਆਪਣੀ ਮਾਂ ਨੂੰ ਵੀ ਸ਼ਰਾਬ ਪਿਲਾਈ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਇਕ ਰਿਸ਼ਤੇਦਾਰ ਦੇ ਇੱਥੇ ਲਿਜਾਉਣ ਦਾ ਬਹਾਨਾ ਬਣਾਇਆ। ਪੁਲਸ ਅਨੁਸਾਰ ਵਿਚ ਰਸਤੇ ਸ਼ਿਵੱਪਾ ਨੇ ਆਪਣੀ ਮਾਂ ਨਾਲ ਜਬਰ ਜ਼ਿਨਾਹ ਕੀਤਾ ਅਤੇ ਇਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਸ਼ਿਵੱਪਾ 'ਤੇ ਆਈ.ਪੀ.ਸੀ. ਦੀ ਧਾਰਾ 302 ਅਤੇ 376 ਦੇ ਅਧੀਨ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਨੂੰਹ-ਸਹੁਰੇ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਖ਼ੁਸ਼ਹਾਲ ਪਰਿਵਾਰ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ


author

DIsha

Content Editor

Related News