ਪ੍ਰੇਮ ਸੰਬੰਧਾਂ ਦਾ ਵਿਰੋਧ ਕਰਨਾ ਪਿਆ ਭਾਰੀ, ਪੁੱਤਰ ਨੇ ਮਾਂ ਦਾ ਗਲ਼ਾ ਘੁੱਟ ਕੀਤਾ ਕਤਲ

Thursday, Jan 19, 2023 - 03:51 PM (IST)

ਪ੍ਰੇਮ ਸੰਬੰਧਾਂ ਦਾ ਵਿਰੋਧ ਕਰਨਾ ਪਿਆ ਭਾਰੀ, ਪੁੱਤਰ ਨੇ ਮਾਂ ਦਾ ਗਲ਼ਾ ਘੁੱਟ ਕੀਤਾ ਕਤਲ

ਬਾਗਪਤ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਥਾਣਾ ਬੜੌਤ ਖੇਤਰ 'ਚ ਪ੍ਰੇਮ ਸੰਬੰਧਾਂ ਦਾ ਵਿਰੋਧ ਕਰਨ 'ਤੇ 48 ਸਾਲਾ ਇਕ ਔਰਤ ਦਾ ਉਸ ਦੇ ਪੁੱਤ ਨੇ ਗਲ਼ਾ ਘੁੱਟ ਕੇ ਕਲਤ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਰਜਤ (21) ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਵੀਰਵਾਰ ਸਵੇਰੇ ਹੋਈ ਇਸ ਘਟਨਾ ਬਾਰੇ ਬਾਗਪਤ ਦੇ ਪੁਲਸ ਸੁਪਰਡੈਂਟ, ਨੀਰਜ ਜਾਦੌਨ ਨੇ ਦੱਸਿਆ ਕਿ ਵਿਕਾਸ ਕਾਲੋਨੀ ਵਾਸੀ ਜਿਤੇਂਦਰ ਸੋਲੰਕੀ ਦਾ ਪੁੱਤਰ ਰਜਤ (21) ਕਿਸੇ ਕੁੜੀ ਨੂੰ ਪਸੰਦ ਕਰਦਾ ਸੀ ਪਰ ਉਸ ਦੇ ਮਾਤਾ-ਪਿਤਾ ਉਸ ਕੁੜੀ ਨੂੰ ਪਸੰਦ ਨਹੀਂ ਕਰਦੇ ਸਨ।

ਉਨ੍ਹਾਂ ਦੱਸਿਆ ਕਿ ਇਸੇ ਗੱਲ 'ਤੇ ਵੀਰਵਾਰ ਸਵੇਰੇ ਘਰ 'ਚ ਵਿਵਾਦ ਹੋਇਆ ਅਤੇ ਰਜਤ ਨੇ ਆਪਣੀ ਮਾਂ ਮੁਨੇਸ਼ ਦੇਵੀ (48) ਦਾ ਬੈਲਟ ਨਾਲ ਗਲ਼ਾ ਘੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਾਦੌਨ ਅਨੁਸਾਰ ਪਿਤਾ ਜਿਤੇਂਦਰ ਸੋਲੰਕੀ ਵਲੋਂ ਰੋਕੇ ਜਾਣ 'ਤੇ ਰਜਤ ਨੇ ਉਨ੍ਹਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਬਚ ਗਏ। ਐੱਸ.ਪੀ. ਅਨੁਸਾਰ, ਦੋਸ਼ੀ ਰਜਤ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News