ਨੌਜਵਾਨ ਪੁੱਤ ਨੇ ਦੋਸਤਾਂ ਨਾਲ ਰਲ਼ ਮਾਰ''ਤੀ ਮਾਂ! ਕਾਰਨ ਜਾਣ ਰਹਿ ਜਾਓਗੇ ਹੈਰਾਨ
Monday, Aug 04, 2025 - 04:38 PM (IST)

ਵੈੱਬ ਡੈਸਕ: ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪੁੱਤਰ ਨੇ ਆਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦਾ ਕਾਰਨ ਮਾਂ ਦਾ ਦੂਜਾ ਵਿਆਹ ਦੱਸਿਆ ਜਾ ਰਿਹਾ ਹੈ, ਜਿਸਨੂੰ ਪੁੱਤਰ ਸਾਲਾਂ ਤੋਂ ਸਵੀਕਾਰ ਨਹੀਂ ਕਰ ਸਕਿਆ।
ਘਟਨਾ ਦਾ ਦੋਸ਼ੀ 29 ਸਾਲਾ ਕੌਸ਼ਲ ਸ਼ਰਮਾ ਹੈ, ਜੋ ਆਗਰਾ ਦੇ ਜੈਤਪੁਰ ਥਾਣਾ ਖੇਤਰ ਦੇ ਖੁਰੀਆਪੁਰਾ ਪਿੰਡ ਦਾ ਰਹਿਣ ਵਾਲਾ ਹੈ। ਉਹ ਆਪਣੇ ਪਿਤਾ ਸੰਜੇ ਸ਼ਰਮਾ ਨਾਲ ਰਹਿ ਰਿਹਾ ਸੀ। ਸੱਤ ਸਾਲ ਪਹਿਲਾਂ ਉਸਦੀ ਮਾਂ ਯਸ਼ੋਦਾ ਦੇਵੀ ਨੇ ਆਪਣੇ ਪਹਿਲੇ ਪਤੀ ਸੰਜੇ ਨੂੰ ਛੱਡ ਕੇ ਉਸੇ ਪਿੰਡ ਦੇ ਰਾਮਨਿਵਾਸ ਸ਼ਰਮਾ ਨਾਲ ਵਿਆਹ ਕਰਵਾ ਲਿਆ ਸੀ। ਉਦੋਂ ਤੋਂ ਕੌਸ਼ਲ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਬਦਲੇ ਦੀ ਭਾਵਨਾ ਨਾਲ ਸੜ ਰਿਹਾ ਸੀ।
ਪੁਲਸ ਨੂੰ ਦਿੱਤੇ ਬਿਆਨ ਵਿੱਚ ਕੌਸ਼ਲ ਨੇ ਦੱਸਿਆ ਕਿ ਉਸਦੀ ਮਾਂ ਦੇ ਇਸ ਕੰਮ ਕਾਰਨ ਉਸਨੂੰ ਸਮਾਜ 'ਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਵਿਆਹ ਵੀ ਨਹੀਂ ਕਰ ਸਕਿਆ। ਇਸ ਗੁੱਸੇ ਵਿੱਚ ਉਸਨੇ ਆਪਣੀ ਮਾਂ ਨੂੰ ਮਾਰਨ ਦੀ ਯੋਜਨਾ ਬਣਾਈ। ਉਸਨੇ ਆਪਣੇ ਦੋਸਤਾਂ ਬੌਬੀ ਅਤੇ ਰਜਤ ਨਾਲ ਮਿਲ ਕੇ ਆਪਣੀ ਮਾਂ ਯਸ਼ੋਦਾ ਨੂੰ ਦਵਾਈ ਦਿਵਾਉਣ ਦੇ ਬਹਾਨੇ ਘਰੋਂ ਬਾਹਰ ਬੁਲਾਇਆ। ਪਹਿਲਾਂ ਉਹ ਉਸਨੂੰ ਬਾਈਕ 'ਤੇ ਕੁਝ ਦੂਰ ਲੈ ਗਿਆ, ਫਿਰ ਉਸਨੂੰ ਸਕਾਰਪੀਓ ਕਾਰ ਵਿੱਚ ਬਿਠਾ ਕੇ ਇੱਕ ਸੁੰਨਸਾਨ ਇਲਾਕੇ 'ਚ ਪਹੁੰਚ ਗਿਆ। ਉੱਥੇ ਉਨ੍ਹਾਂ ਨੇ ਯਸ਼ੋਦਾ ਨੂੰ ਕਾਰ ਤੋਂ ਹੇਠਾਂ ਉਤਾਰਿਆ ਅਤੇ ਉਸਨੂੰ ਸਕਾਰਪੀਓ ਨਾਲ ਕੁਚਲ ਕੇ ਮਾਰ ਦਿੱਤਾ। ਇਸ ਤੋਂ ਬਾਅਦ, ਉਹ ਲਾਸ਼ ਨੂੰ ਸੜਕ ਕਿਨਾਰੇ ਸੁੱਟ ਕੇ ਭੱਜ ਗਏ।
29 ਜੁਲਾਈ ਨੂੰ, ਇਟਾਵਾ ਦੇ ਬਲਰਾਈ ਖੇਤਰ ਵਿੱਚ ਖੰਡੀਆ ਪੁਲ ਦੇ ਨੇੜੇ ਇੱਕ ਔਰਤ ਦੀ ਅਣਪਛਾਤੀ ਲਾਸ਼ ਮਿਲੀ। ਜਦੋਂ ਲਾਸ਼ ਦੀ ਪਛਾਣ ਹੋਈ ਤਾਂ ਇਹ ਆਗਰਾ ਦੀ ਰਹਿਣ ਵਾਲੀ ਯਸ਼ੋਦਾ ਦੀ ਨਿਕਲੀ। ਪਤੀ ਦੀ ਸ਼ਿਕਾਇਤ ਤੋਂ ਬਾਅਦ, ਪੁਲਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ, ਸੀਸੀਟੀਵੀ ਫੁਟੇਜ ਵਿੱਚ ਕੌਸ਼ਲ ਨੂੰ ਉਸਦੀ ਮਾਂ ਨਾਲ ਦੇਖਿਆ ਗਿਆ। ਜਦੋਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਕਤਲ ਦੀ ਗੱਲ ਕਬੂਲ ਕਰ ਲਈ ਤੇ ਸਾਰੀ ਯੋਜਨਾ ਦਾ ਖੁਲਾਸਾ ਕੀਤਾ।
ਪੁਲਸ ਨੇ ਕੌਸ਼ਲ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਤੋਂ ਸਕਾਰਪੀਓ ਕਾਰ, ਇੱਕ ਬਾਈਕ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਤਿੰਨਾਂ ਮੁਲਜ਼ਮਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 103(1), 201(3) ਅਤੇ 201(5) ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਘਟਨਾ ਪਰਿਵਾਰਕ ਤਣਾਅ, ਸਮਾਜਿਕ ਦਬਾਅ ਅਤੇ ਮਾਨਸਿਕ ਸਦਮੇ ਦੇ ਖ਼ਤਰਨਾਕ ਨਤੀਜਿਆਂ ਨੂੰ ਦਰਸਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e