ਕਲਯੁਗੀ ਪੁੱਤ ਨੇ 5,000 ਰੁਪਏ ਖਾਤਰ ਇੱਟ ਮਾਰ ਕੇ ਮਾਰ'ਤੀ ਆਪਣੀ ਮਾਂ
Friday, Oct 11, 2024 - 01:04 AM (IST)

ਮੈਨਪੁਰੀ- ਮੈਨਪੁਰੀ ਦੇ ਥਾਣਾ ਭੋਗਾਓਂ ਖੇਤਰ ਦੇ ਪਿੰਡ ਜਗਤ ਨਗਰ ’ਚ ਮਾਂ ਬੇਟੇ ਦੇ ਰਿਸ਼ਤੇ ਨੂੰ ਉਦੋਂ ਕਲੰਕ ਲੱਗ ਗਿਆ, ਜਦੋਂ ਇਕ ਕਲਯੁਗੀ ਬੇਟੇ ਨੇ ਪੈਸਿਆਂ ਲਈ ਆਪਣੀ ਮਾਂ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ।
ਸ਼ਕੁੰਤਲਾ ਦੇਵੀ ਨੇ ਕੱਲ ਆਪਣਾ ਖੇਤ 65 ਲੱਖ ਰੁਪਏ ਵਿਚ ਕਿਸੇ ਨੂੰ ਵੇਚਿਆ ਸੀ, ਜਿਸ ਤੋਂ ਬਾਅਦ ਉਸ ਦੇ ਵੱਡੇ ਪੁੱਤਰ ਵਿਜੇ ਸਿੰਘ ਨੇ ਉਸ ਰਕਮ ਵਿਚੋਂ 5,000 ਰੁਪਏ ਆਪਣੇ ਬੱਚਿਆਂ ਲਈ ਕੱਪੜੇ ਖਰੀਦਣ ਲਈ ਮੰਗੇ ਪਰ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪੁੱਤਰ ਵਿਜੇ ਨੇ ਬੱਸ ਸਟੈਂਡ ਨੇੜੇ ਈਦਗਾਹ ਦੇ ਸਾਹਮਣੇ ਆਪਣੇ ਦੂਜੇ ਖੇਤ ਵਿਚ ਲਿਜਾ ਕੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਮੌਕੇ ’ਤੇ ਪਹੁੰਚੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਮ੍ਰਿਤਕਾ ਸ਼ਕੁੰਤਲਾ ਦੇਵੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।