ਬੇਲਚੇ ਨਾਲ ਵਾਰ ਕਰ ਕੇ ਮਾਂ ਤੇ ਦਾਦੀ ਦਾ ਕਤਲ

Sunday, Nov 24, 2024 - 01:09 AM (IST)

ਬੇਲਚੇ ਨਾਲ ਵਾਰ ਕਰ ਕੇ ਮਾਂ ਤੇ ਦਾਦੀ ਦਾ ਕਤਲ

ਬਲੀਆ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ’ਚ ਗੜਵਾਰ ਥਾਣਾ ਖੇਤਰ ਦੇ ਵਿਸ਼ੂਨਪੁਰਾ ਪਿੰਡ ’ਚ ਇਕ ਨੌਜਵਾਨ ਨੇ ਸ਼ਨੀਵਾਰ ਦੁਪਹਿਰ ਨੂੰ ਕਥਿਤ ਤੌਰ ’ਤੇ ਬੇਲਚੇ ਨਾਲ ਵਾਰ ਕਰ ਕੇ ਆਪਣੀ ਮਾਂ ਅਤੇ ਦਾਦੀ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਬਲੀਆ ਦੇ ਐੱਸ. ਪੀ. ਵਿਕਰਾਂਤ ਵੀਰ ਨੇ ਦੱਸਿਆ ਕਿ ਗੜਵਾਰ ਥਾਣੇ ਅਧੀਨ ਪੈਂਦੇ ਵਿਸ਼ੂਨਪੁਰ ਪਿੰਡ ’ਚ ਪ੍ਰਤੀਕ ਪਾਂਡੇ (22) ਨੇ ਆਪਣੀ ਮਾਂ ਮਾਲਾ ਪਾਂਡੇ (49) ਦੀ ਸਿਰ ’ਤੇ ਬੇਲਚਾ ਮਾਰ ਕੇ ਕਤਲ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਚੀਕਾਂ ਦੀ ਆਵਾਜ਼ ਸੁਣ ਕੇ ਗੁਆਂਢ ’ਚ ਰਹਿੰਦੀ ਤੇ ਰਿਸ਼ਤੇ ’ਚ ਦਾਦੀ ਲੱਗਦੀ ਛਾਇਆ ਦੇਵੀ (60) ਪਤਨੀ ਵੀਰੇਂਦਰ ਪਾਂਡੇ ਵੀ ਉੱਥੇ ਪਹੁੰਚ ਗਈ ਅਤੇ ਪ੍ਰਤੀਕ ਨੇ ਉਸ ’ਤੇ ਵੀ ਬੇਲਚੇ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਮੁਲਜ਼ਮ ਦੀ ਭੈਣ ਨੇ ਦੱਸਿਆ ਕਿ ਮੇਰੇ ਹੱਥ ’ਚ ਨਟ ਸੀ, ਜਿਸ ਨੂੰ ਮੇਰਾ ਭਰਾ ਖੋਹ ਰਿਹਾ ਸੀ। ਜਦੋਂ ਮੈਂ ਨਾਂਹ ਕੀਤੀ ਤਾਂ ਉਹ ਮੇਰੀ ਉਂਗਲ ’ਤੇ ਦੰਦੀ ਵੱਢਣ ਲੱਗਾ। ਮਾਂ ਅਤੇ ਦਾਦੀ ਮੈਨੂੰ ਬਚਾਉਣ ਆਈਆਂ ਤਾਂ ਉਸ ਨੇ ਬੇਲਚਾ ਚੁੱਕ ਕੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।


author

Rakesh

Content Editor

Related News