ਇਹ ਹੈ ਅੱਜ ਦੇ ਯੁੱਗ ਦਾ ‘ਸਰਵਣ’, ਮਾਂ ਨੂੰ ਸਕੂਟਰ ’ਤੇ 56 ਹਜ਼ਾਰ ਕਿ.ਮੀ. ਦੀ ਕਰਵਾ ਚੁੱਕੈ ਤੀਰਥ ਯਾਤਰਾ
Wednesday, Jul 06, 2022 - 03:56 PM (IST)
ਨੈਸ਼ਨਲ ਡੈਸਕ- ਮੈਸੂਰ ਦੇ ਦਕਸ਼ਣਾਮੂਰਤੀ ਕ੍ਰਿਸ਼ਨ ਕੁਮਾਰ ਨੂੰ ਜੇਕਰ ਅੱਜ ਦੇ ਯੁੱਗ ਦਾ ਸ਼ਰਵਣ ਕੁਮਾਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਦਰਅਸਲ ਦੇਸ਼ ਭਰ ਦੇ ਪ੍ਰਮੁੱਖ ਮੰਦਰਾਂ ਦੀ ਯਾਤਰਾ ਕਰਨ ਦੀ ਆਪਣੀ ਮਾਂ ਦੀ ਇੱਛਾ ਨੂੰ ਪੂਰਾ ਕਰਨ ਲਈ ਕਾਰਪੋਰੇਟ ਕਾਰਜਕਾਰੀ ਕ੍ਰਿਸ਼ਨਾ ਕੁਮਾਰ ਨੇ ਆਪਣੇ ਕਰੀਅਰ ਨੂੰ ਵੀ ਠੋਕਰ ਮਾਰ ਦਿੱਤੀ। ਕ੍ਰਿਸ਼ਨ ਕੁਮਾਰ ਨੇ ਇਹ ਕਦਮ ਉਸ ਸਮੇਂ ਚੁੱਕਿਆ, ਜਦੋਂ ਉਨ੍ਹਾਂ ਦੀ ਮਾਂ ਚੂਦਾਰਤਨੰਮਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕਰਨਾਟਕ ਦੇ ਪ੍ਰਸਿੱਧ ਹਲੇਬੀਡੂ ਮੰਦਰ ਵੀ ਨਹੀਂ ਗਈ ਬਾਵਜੂਦ ਇਸ ਦੇ ਮੰਦਰ ਉਨ੍ਹਾਂ ਦੇ ਘਰ ਤੋਂ ਬਹੁਤੀ ਦੂਰ ਨਹੀਂ ਹੈ।
ਇਹ ਵੀ ਪੜ੍ਹੋ- ਮਨੀਕਰਨ ਸਾਹਿਬ ’ਚ ਫਟਿਆ ਬੱਦਲ, ਕਈ ਲੋਕ ਲਾਪਤਾ, ਭਾਰੀ ਨੁਕਸਾਨ ਦਾ ਖ਼ਦਸ਼ਾ
ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਮਾਂ ਦੇ ਚਿਹਰੇ ’ਤੇ ਅਸੰਤੁਸ਼ਟੀ ਸਾਫ਼ ਝਲਕ ਰਹੀ ਸੀ। ਇਸ ਗੱਲ ਨੇ ਮੈਨੂੰ ਆਪਣੇ ਜੀਵਨ ਦੇ ਉਦੇਸ਼ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਬਹੁਤ ਸੋਚਣ ਮਗਰੋਂ ਮੈਂ ਫ਼ੈਸਲਾ ਕੀਤਾ ਕਿ ਮੈਂ ਆਪਣੀ ਮਾਂ ਨੂੰ ਦੇਸ਼ ਦੇ ਸਾਰੇ ਪ੍ਰਸਿੱਧ ਮੰਦਰਾਂ ’ਚ ਲੈ ਕੇ ਜਾਣਾ ਚਾਹਾਂਗਾ, ਉਹ ਵੀ ਆਪਣੇ ਪਿਤਾ ਦੇ ਸਕੂਟਰ ’ਤੇ। ਕ੍ਰਿਸ਼ਨ ਨੇ ਅੱਗੇ ਦੱਸਿਆ ਕਿ ਇਕ ਵਧੀਆ ਜ਼ਿੰਦਗੀ ਜਿਊਣ ਲਈ ਉੱਚਿਤ ਪੈਸਾ ਕਮਾਉਣ ਮਗਰੋਂ ਮੈਂ 14 ਜਨਵਰੀ 2018 ਨੂੰ ਆਪਣੀ ਨੌਕਰੀ ਛੱਡ ਦਿੱਤੀ ਅਤੇ ਮਾਂ ਨਾਲ 16 ਜਨਵਰੀ ਨੂੰ ਤੀਰਥ ਯਾਤਰਾ ਕਰਾਉਣ ਲਈ ਨਿਕਲ ਪਿਆ।
ਇਹ ਵੀ ਪੜ੍ਹੋ- 4 ਹੱਥ-ਪੈਰ ਵਾਲੇ ਬੱਚੇ ਨੇ ਲਿਆ ਜਨਮ, ਵੇਖਣ ਲਈ ਲੱਗੀ ਭੀੜ, ਲੋਕ ਬੋਲੇ- ਭਗਵਾਨ ਦਾ ਅਵਤਾਰ
ਹੁਣ ਤੱਕ ਮਾਂ-ਬੇਟੇ ਦੀ ਜੋੜੀ ਨੇ ਨਾ ਸਿਰਫ ਭਾਰਤ ਸਗੋਂ ਨੇਪਾਲ, ਭੂਟਾਨ ਅਤੇ ਮਿਆਂਮਾਰ ਵਰਗੇ ਗੁਆਂਢੀ ਦੇਸ਼ਾਂ ਦੇ ਮੰਦਰਾਂ ’ਚ ਜਾ ਕੇ 56,522 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਕ੍ਰਿਸ਼ਨਾ ਕੁਮਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੇ ਸਾਡੀ ਤੀਰਥ ਯਾਤਰਾ ’ਚ ਵੱਡੀ ਰੁਕਾਵਟ ਪੈਦਾ ਕੀਤੀ, ਜਿਸ ਕਾਰਨ ਸਾਨੂੰ ਆਪਣੀ ਯਾਤਰਾ ਤੋਂ ਬਰੇਕ ਲੈਣ ਲਈ ਮਜਬੂਰ ਹੋਣਾ ਪਿਆ। ਮਾਂ-ਬੇਟੇ ਦੀ ਜੋੜੀ ਦੇ ਆਵਾਜਾਈ ਦਾ ਸਾਧਨ 2000-ਮਾਡਲ ਬਜਾਜ ਚੇਤਕ ਸਕੂਟਰ ਹੈ, ਜੋ ਕ੍ਰਿਸ਼ਨ ਕੁਮਾਰ ਨੂੰ ਉਨ੍ਹਾਂ ਦੇ ਪਿਤਾ ਨੇ ਤੋਹਫ਼ੇ ’ਚ ਦਿੱਤਾ ਸੀ।
ਇਹ ਵੀ ਪੜ੍ਹੋ- ਅਗਨੀਪਥ ਯੋਜਨਾ ਨੂੰ ਲੈ ਕੇ ਨੌਜਵਾਨਾਂ 'ਚ ਉਤਸ਼ਾਹ, ਹਵਾਈ ਫ਼ੌਜ ਨੂੰ ਮਿਲੀਆਂ 7 ਲੱਖ ਤੋ ਵਧੇਰੇ ਅਰਜ਼ੀਆਂ