ਬੇਟੇ ਨੂੰ ਮਾਂ ਦੇ ਚਰਿੱਤਰ 'ਤੇ ਸੀ ਸ਼ੱਕ, ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

05/06/2024 1:16:04 PM

ਹਿਸਾਰ- ਹਿਸਾਰ ਦੇ ਜਵਾਹਰ ਨਗਰ 'ਚ ਪੁੱਤ ਨੇ ਚਰਿੱਤਰ 'ਤੇ ਸ਼ੱਕ ਕਾਰਨ ਗੋਲੀ ਮਾਰ ਕੇ ਮਾਂ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਪਤਨੀ ਨੂੰ ਬੋਲਿਆ ਮਾਂ ਨੂੰ ਮਾਰ ਦਿੱਤਾ, ਉਹ ਗਲੀ 'ਚ ਪਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਜਵਾਹਰ ਨਗਰ ਵਾਸੀ ਸੰਤੋਸ਼ ਦੇਵੀ ਨੇ ਦੱਸਿਆ ਕਿ ਉਸ ਦਾ ਵਿਆਹ ਕਮਲ ਨਾਲ ਹੋਇਆ ਸੀ। ਉਸ ਦੀ ਸੱਸ ਰੋਸ਼ਨੀ ਦੇਵੀ ਉਨ੍ਹਾਂ ਤੋਂ ਵੱਖ ਰਹਿੰਦੀ ਸੀ। ਉਹ ਅਤੇ ਉਸ ਦਾ ਪਤੀ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ। ਐਤਵਾਰ ਦੁਪਹਿਰ 2 ਵਜੇ ਪਤੀ ਕਮਲ ਆਇਆ ਅਤੇ ਕਿਹਾ ਕਿ ਉਸ ਨੇ ਮਾਂ ਨੂੰ ਗੋਲੀ ਮਾਰ ਦਿੱਤੀ ਹੈ ਅਤੇ ਉਹ ਗਲੀ 'ਚ ਪਈ ਹੈ। 

ਗਲੀ 'ਚ ਜਾ ਕੇ ਦੇਖਿਆ ਤਾਂ ਸੱਸ ਰੋਸ਼ਨੀ ਦੇ ਸਿਰ 'ਚੋਂ ਖੂਹ ਵਗ ਰਿਹਾ ਸੀ। ਇਸ ਤੋਂ ਬਾਅਦ ਦਿਓਰ ਰੂਪੇਸ਼ ਉਰਫ਼ ਭਕਲੂ ਨੂੰ ਦੱਸਿਆ। ਉਸ ਨੇ ਡਾਇਲ 112 'ਤੇ ਫੋਨ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ। ਸੰਤੋਸ਼ ਨੇ ਦੱਸਿਆ ਕਿ ਕਮਲ ਆਪਣੀ ਮਾਂ ਰੋਸ਼ਨੀ ਦੇਵੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਅਤੇ ਉਸੇ ਕਾਰਨ ਉਸ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਮਿਲਣ 'ਤੇ ਥਾਣਾ ਅਧਿਕਾਰੀ ਪ੍ਰਤੀਕ ਗਹਿਲੋਤ, ਡੀਐੱਸਪੀ ਬਰਵਾਲਾ ਗੌਰਵ ਸ਼ਰਮਾ ਅਤੇ ਡੀਐੱਸਪੀ ਸਤਪਾਲ ਪਹੁੰਚੇ ਅਤੇ ਹਾਦਸੇ ਵਾਲੀ ਜਗ੍ਹਾ ਤੋਂ ਜ਼ਰੂਰੀ ਜਾਣਕਾਰੀ ਜੁਟਾਈ। ਸੀਨ ਆਫ਼ ਕ੍ਰਾਈਮ ਤੋਂ ਡਾ. ਜੋਗੇਂਦਰ ਅਤੇ ਓਮਪ੍ਰਕਾਸ਼ ਸ਼ਰਮਾ ਮੌਕੇ 'ਤੇ ਪਹੁੰਚੇ ਅਤੇ ਜ਼ਰੂਰੀ ਤੱਥ ਜੁਟਾਏ। ਥਾਣਾ ਆਦਮਪੁਰ ਸਬ ਇੰਸਪੈਕਟਰ ਘਨਸ਼ਾਮ ਨੇ ਦੱਸਿਆ ਕਿ ਸੰਤੋਸ਼ ਦੇ ਬਿਆਨ 'ਤੇ ਕਮਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News