ਪੁੱਤ ਨੇ ਮਾਂ ਦੀ ਯਾਦ 'ਚ ਬਣਵਾ ਦਿੱਤਾ ਦੂਜਾ 'ਤਾਜ ਮਹਿਲ', ਖ਼ਰਚ ਕੀਤੇ ਇੰਨੇ ਕਰੋੜ ਰੁਪਏ

06/13/2023 6:15:57 PM

ਨੈਸ਼ਨਲ ਡੈਸਕ- ਮੁਹੱਬਤ ਦੀ ਮਿਸਾਲ ਦੇ ਤੌਰ 'ਤੇ ਤਾਜ ਮਹਿਲ ਦੁਨੀਆ ਭਰ 'ਚ ਮਸ਼ਹੂਰ ਹੈ। ਇਸਦੇ ਦੀਦਾਰ ਲਈ ਲੋਕ ਦੂਰ-ਦੂਰ ਤੋਂ ਉੱਤਰ-ਪ੍ਰਦੇਸ਼ ਦੇ ਆਗਰਾ ਆਉਂਦੇ ਹਨ। ਮੁਗਲ ਸ਼ਾਸਨ ਕਾਲ 'ਚ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਬੇਗਮ ਮਮਤਾਜ ਮਹਲ ਦੀ ਯਾਦ 'ਚ ਬਣਵਾਇਆ ਸੀ। ਹੁਣ ਤਾਮਲਨਾਡੂ 'ਚ ਵੀ ਇਕ ਸ਼ਖ਼ਸ ਨੇ ਆਪਣੀ ਮਾਂ ਦੀ ਯਾਦ 'ਚ ਕੁਝ ਅਜਿਹਾ ਕਰਕੇ ਦਿਖਾਇਆ ਹੈ ਜਿਸ ਬਾਰੇ ਸ਼ਾਇਦ ਹੀ ਕਿਸੇ ਨੇ ਕਦੇ ਕਰਨ ਬਾਰੇ ਸੁਫਨੇ 'ਚ ਵੀ ਸੋਚਿਆ ਹੋਵੇਗਾ। 

ਦਰਅਸਲ, ਤਾਮਿਲਨਾਡੂ ਦੇ ਤਿਰੁਵਰੁਰ ਜ਼ਿਲ੍ਹੇ ਦੇ ਰਹਿਣ ਵਾਲੇ ਅਮਰੁਦੀਨ ਸ਼ੇਖ ਦਾਊਦ ਨਾਂ ਦੇ ਸ਼ਖ਼ਸ ਨੇ ਆਪਣੀ ਮਾਂ ਦੀ ਯਾਦ 'ਚ ਅਜਿਹਾ ਕਾਰਮਾਨਾ ਕੀਤਾ ਹੈ ਜੋ ਹੈਰਾਨੀ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸ਼ਖ਼ਸ ਨੇ ਕਰੋੜਾਂ ਰੁਪਏ ਖਰਚ ਕੇ ਆਪਣੀ ਮਾਂ ਦੀ ਯਾਦ 'ਚ ਤਾਜ ਮਹਿਲ ਵਰਗੀ ਸੰਰਚਨਾ ਬਣਵਾਈ ਹੈ। ਅਮਰੁਦੀਨ ਦੀ ਮਾਂ ਜੇਲਾਨੀ ਬੀਵੀ ਦਾ ਸਾਲ 2020 'ਚ ਬੀਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਇਸਤੋਂ ਬਾਅਦ ਅਮਰੁਦੀਨ ਨੇ ਮਾਂ ਦੀ ਯਾਦ 'ਚ ਤਾਜ ਮਹਿਲ ਵਰਗੀ ਸੰਰਚਨਾ ਬਣਵਾ ਦਿੱਤੀ।

ਇਹ ਵੀ ਪੜ੍ਹੋ- ਟਵਿਟਰ ਦੇ ਸਾਬਕਾ CEO ਨੂੰ ਭਾਰਤ ਦਾ ਤਿੱਖਾ ਜਵਾਬ, ਆਈ.ਟੀ. ਰਾਜ ਮੰਤਰੀ ਦੇ ਜੈਕ ਡੋਰਸੀ 'ਤੇ ਵੱਡੇ ਇਲਜ਼ਾਮ

ਅਮਰੁਦੀਨ ਦੇ ਅਨੁਸਾਰ ਉਸਦੀ ਮਾਂ ਸ਼ਕਤੀ ਅਤੇ ਪ੍ਰੇਮ ਦਾ ਪ੍ਰਤੀਕ ਸੀ ਕਿਉਂਕਿ 189 'ਚ ਇਕ ਕਾਰ ਹਾਦਸੇ 'ਚ ਆਪਣੇ ਪਤੀ ਦੀ ਗੁਆਉਣ ਤੋਂ ਬਾਅਦ ਆਪਣੇ 5 ਬੱਚਿਆਂ ਨੂੰ ਪਾਲਣਾ ਆਸਾਨ ਨਹੀਂ ਸੀ। ਜਿਸ ਸਮੇਂ ਅਮਰੁਦੀਨ ਦੇ ਪਿਤਾ ਦੀ ਮੌਤ ਹੋਈ ਸੀ ਉਸਦੀ ਮਾਂ ਸਿਰਫ 30 ਸਾਲਾਂ ਦੀ ਸੀ। ਅਮਰੁਦੀਨ ਨੇ ਕਿਹਾ ਕਿ ਸਾਡੇ ਭਾਈਚਾਰੇ 'ਚ ਇਕ ਆਮ ਪ੍ਰਥਾ ਹੋਣ ਦੇ ਬਾਵਜੂਦ ਮੇਰੇ ਪਿਤਾ ਨੂੰ ਗੁਆਉਣ ਤੋਂ ਬਾਅਦ ਮੇਰੀ ਮਾਂ ਨੇ ਮੁੜ ਵਿਆਹ ਨਾ ਕਰਨ ਦਾ ਫੈਸਲਾ ਲਿਆ। ਮੈਂ ਅਤੇ ਮੇਰੀਆਂ ਭੈਣਾਂ ਉਸ ਸਮੇਂ ਬਹੁਤ ਛੋਟੀਆਂ ਸਨ। ਮੇਰੀ ਮਾਂ ਨੇ ਸਾਡੇ ਪਰਿਵਾਰ ਦੀ ਰੱਖਿਆ ਲਈ ਬਹੁਤ ਸ਼ੰਘਰਸ਼ ਕੀਤਾ। ਉਹ ਸਾਡੇ ਰੀੜ੍ਹ ਦੀ ਹੱਡੀ ਸੀ ਅਤੇ ਉਸਨੇ ਸਾਡੇ ਪਿਤਾ ਦੀ ਭੂਮਿਕਾ ਵੀ ਨਿਭਾਈ।

ਇਹ ਵੀ ਪੜ੍ਹੋ- 14 ਜੂਨ ਨੂੰ ਹਰਿਆਣਾ ਬੰਦ ਦਾ ਐਲਾਨ, MSP ਸਣੇ 25 ਮੰਗਾਂ ਨੂੰ ਲੈ ਕੇ ਖਾਪਾਂ ਤੇ ਕਿਸਾਨਾਂ ਨੇ ਲਿਆ ਫ਼ੈਸਲਾ

ਅਮਰੁਦੀਨ ਨੇ ਕਿਹਾ ਕਿ ਸਾਲ 2020 'ਚ ਮਾਂ ਦੀ ਮੌਤ ਤੋਂ ਬਾਅਦ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਚਲੀ ਗਈ ਸੀ, ਮੈਨੂੰ ਅਜੇ ਵੀ ਅਜਿਹਾ ਲੱਗ ਰਿਹਾ ਸੀ ਕਿ ਉਹ ਸਾਡੇ ਨਾਲ ਹੈ ਅਤੇ ਉਸਨੂੰ ਸਾਡੇ ਨਾਲ ਰਹਿਣਾ ਚਾਹੀਦਾ ਹੈ। ਅਮਰੁਦੀਨ ਨੇ ਕਿਹਾ ਕਿ ਮੈਂ ਆਪਣੀ ਮਾਂ ਲਈ ਇਕ ਸਮਾਰਕ ਬਣਵਾਉਣਾ ਚਾਹੁੰਦਾ ਸੀ। ਮੇਰੇ ਪਰਿਵਾਰ ਨੇ ਇਸਨੂੰ ਆਸਾਨੀ ਨਾਲ ਸਵਿਕਾਰ ਕਰ ਲਿਆ। 

200 ਤੋਂ ਵੱਧ ਮਜ਼ਦੂਰਾਂ ਨੇ ਕੀਤਾ ਕੰਮ

200 ਤੋਂ ਵੱਧ ਲੋਕਾਂ ਨੇ ਇਕ ਏਕੜ 'ਚ ਫੈਲੀ ਜ਼ਮੀਨ 'ਚ 8000 ਵਰਗ ਫੁੱਟ 'ਚ ਤਾਜ ਮਹਿਲ ਵਰਗੀ ਸੰਰਚਨਾ ਬਣਾਉਣ ਲਈ ਦੋ ਸਾਲਾਂ ਤਕ ਕੰਮ ਕੀਤਾ। ਇਸਨੂੰ ਬਣਾਉਣ 'ਚ ਕਰੀਬ ਸਾਢੇ ਪੰਜ ਕਰੋੜ ਰੁਪਏ ਖਰਚ ਕੀਤੇ ਗਏ। ਉਸਨੇ ਕਿਹਾ ਕਿ ਮੇਰਾ ਮਾਂ ਆਪਣੇ ਪਿੱਛੇ 5-6 ਕਰੋੜ ਰੁਪਏ ਛੱਡ ਗਏ ਸੀ, ਮੈਨੂੰ ਉਹ ਪੈਸਾ ਨਹੀਂ ਚਾਹੀਦਾ ਸੀ ਅਤੇ ਮੈਂ ਆਪਣੀਆਂ ਭੈਣਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਪੈਸਿਆਂ ਨਾਲ ਆਪਣੀ ਮਾਂਲਈ ਕੁਝ ਕਰਨਾ ਚਾਹੁੰਦਾ ਹਾਂ। ਉਹ ਇਸ ਲਈ ਸਹਿਮਤ ਸਨ। ਉਨ੍ਹਾਂ ਨੇ ਹੁਣ ਇਹ ਜ਼ਮੀਨ ਅਤੇ ਇਮਾਰਤ ਇਕ ਚੈਰੀਟੇਬਲ ਟਰੱਸਚ ਨੂੰ ਦੇ ਦਿੱਤੀ ਹੈ। 

ਇਹ ਵੀ ਪੜ੍ਹੋ- ਭਾਰਤ ਸਰਕਾਰ ਦਾ ਵੱਡਾ ਐਕਸ਼ਨ, 150 ਤੋਂ ਵੱਧ ਯੂਟਿਊਬ ਚੈਨਲਾਂ ਤੇ ਵੈੱਬਸਾਈਟਾਂ ਨੂੰ ਕੀਤਾ ਬੈਨ, ਜਾਣੋ ਵਜ੍ਹਾ


Rakesh

Content Editor

Related News