ਸੋਮਨਾਥ ਮੰਦਰ ਦੇ 75 ਸਾਲ ਹੋਏ ਪੂਰੇ ! PM ਮੋਦੀ ਨੇ ਪਹਿਲੀ ਵਾਰ ਕੀਤਾ 'ਕੁੰਭ ਅਭਿਸ਼ੇਕ'

Monday, May 11, 2026 - 12:10 PM (IST)

ਸੋਮਨਾਥ ਮੰਦਰ ਦੇ 75 ਸਾਲ ਹੋਏ ਪੂਰੇ ! PM ਮੋਦੀ ਨੇ ਪਹਿਲੀ ਵਾਰ ਕੀਤਾ 'ਕੁੰਭ ਅਭਿਸ਼ੇਕ'

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਇਤਿਹਾਸਕ ਸੋਮਨਾਥ ਮੰਦਰ ਵਿਖੇ ਮਨਾਏ ਜਾ ਰਹੇ 'ਸੋਮਨਾਥ ਅੰਮ੍ਰਿਤ ਮਹੋਤਸਵ' ਵਿੱਚ ਸ਼ਾਮਲ ਹੋਏ ਹਨ। ਇਹ ਸਮਾਗਮ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੁਆਰਾ 1951 ਵਿੱਚ ਕੀਤੇ ਗਏ ਮੰਦਰ ਦੇ ਪੁਨਰ ਨਿਰਮਾਣ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾ ਰਿਹਾ ਹੈ।

ਪੀ.ਐੱਮ. ਮੋਦੀ ਨੇ ਮੰਦਰ ਦੇ ਸਿਖਰ 'ਤੇ ਵਿਸ਼ੇਸ਼ 'ਕੁੰਭਾਭਿਸ਼ੇਕ' ਕੀਤਾ, ਜੋ ਕਿ ਇਸ ਮੰਦਰ ਦੇ 75 ਸਾਲਾ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ। ਇਸ ਲਈ ਦੇਸ਼ ਭਰ ਦੇ 11 ਪਵਿੱਤਰ ਤੀਰਥ ਸਥਾਨਾਂ ਤੋਂ ਪਵਿੱਤਰ ਜਲ ਲਿਆਂਦਾ ਗਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਮੰਦਰ ਦੇ ਸ਼ਿਖਰ ਦਾ ਇੰਨੇ ਵੱਡੇ ਪੱਧਰ 'ਤੇ ਅਭਿਸ਼ੇਕ ਕੀਤਾ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਗਰਭ ਗ੍ਰਹਿ ਵਿੱਚ ਜਯੋਤਿਰਲਿੰਗ ਦੀ ਪੂਜਾ ਅਰਚਨਾ ਕੀਤੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।

ਪੂਜਾ ਤੋਂ ਬਾਅਦ ਮੰਦਰ 'ਚ ਰਵਾਇਤੀ ਰੀਤੀ-ਰਿਵਾਜਾਂ ਅਤੇ ਮੰਤਰਾਂ ਦੇ ਉਚਾਰਣ ਵਿਚਕਾਰ ਕੇਸਰੀ ਝੰਡਾ ਲਹਿਰਾਇਆ ਗਿਆ। ਪੂਜਾ ਤੋਂ ਪਹਿਲਾਂ, ਪੀ.ਐੱਮ. ਮੋਦੀ ਨੇ ਹੈਲੀਪੈਡ ਤੋਂ ਵੀਰ ਹਮੀਰਜੀ ਸਰਕਲ ਤੱਕ ਲਗਭਗ 1.5 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ, ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸੜਕ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਫੁੱਲਾਂ ਦੀ ਵਰਖਾ ਕੀਤੀ ਅਤੇ ਜੈ ਸੋਮਨਾਥ ਦੇ ਨਾਅਰੇ ਲਗਾਏ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਨੇ ਰਸਤੇ ਵਿੱਚ ਲੋਕ ਨਾਚਾਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼ਾਨਦਾਰ ਏਅਰ ਸ਼ੋਅ ਦਾ ਵੀ ਆਯੋਜਨ ਕੀਤਾ ਗਿਆ ਤੇ ਮੰਦਰ 'ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ।

ਇਹ ਵੀ ਪੜ੍ਹੋ- ''ਮੈਂ ਮਰਿਆ ਤਾਂ ਤੁਹਾਡਾ ਦੇਸ਼ ਵੀ ਖ਼ਤਮ..!'', ਕਿਮ ਜੋਂਗ ਨੇ ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ

ਇਸ ਇਤਿਹਾਸਕ ਮੌਕੇ ਦੀ ਯਾਦ ਵਿੱਚ ਪ੍ਰਧਾਨ ਮੰਤਰੀ ਨੇ 75 ਰੁਪਏ ਦਾ ਸਿੱਕਾ ਅਤੇ ਸੋਮਨਾਥ ਮੰਦਰ ਦੀ ਤਸਵੀਰ ਵਾਲੀ ਡਾਕ ਟਿਕਟ ਜਾਰੀ ਕੀਤੀ। ਸੋਮਨਾਥ ਦੇ ਸਮਾਗਮਾਂ ਤੋਂ ਬਾਅਦ, ਪੀ.ਐੱਮ. ਮੋਦੀ ਸ਼ਾਮ ਨੂੰ ਵਡੋਦਰਾ ਜਾਣਗੇ, ਜਿੱਥੇ ਉਹ 1,000 ਮੁੰਡਿਆਂ ਅਤੇ 1,000 ਕੁੜੀਆਂ ਲਈ ਬਣੇ ਸਰਦਾਰਧਾਮ ਹੋਸਟਲ ਦਾ ਉਦਘਾਟਨ ਕਰਨਗੇ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੰਦਰ ਨੂੰ ਫੁੱਲਾਂ ਅਤੇ ਰੌਸ਼ਨੀਆਂ ਨਾਲ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ। ਹਵਾਈ ਫੌਜ ਦੇ ਹੈਲੀਕਾਪਟਰਾਂ ਰਾਹੀਂ ਮੰਦਰ ਕੰਪਲੈਕਸ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।

ਇਹ ਵੀ ਪੜ੍ਹੋ- ਆਪਰੇਸ਼ਨ ਸਿੰਦੂਰ ਦੀ 'ਯਾਦ' 'ਚ ਸਮਾਗਮ ਕਰਵਾਇਆ ਕਰੇਗਾ ਪਾਕਿਸਤਾਨ ! PM ਸ਼ਰੀਫ਼ ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News