ਰੇਲਵੇ ਦਾ ਵੱਡਾ ਐਲਾਨ: ਇਨ੍ਹਾਂ ਯਾਤਰੀਆਂ ਨੂੰ ਕਿਰਾਏ ''ਚ ਮਿਲੇਗੀ 75% ਤੱਕ ਦੀ ਛੂਟ, ਇੰਝ ਕਰੋ ਅਪਲਾਈ
Thursday, Jun 18, 2026 - 12:41 PM (IST)
ਨੈਸ਼ਨਲ ਡੈਸਕ : ਭਾਰਤੀ ਰੇਲਵੇ ਨੇ ਆਪਣੇ ਯਾਤਰੀਆਂ ਦੇ ਸਫ਼ਰ ਨੂੰ ਆਰਾਮਦਾਇਕ ਅਤੇ ਕਿਫਾਇਤੀ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪੱਛਮੀ ਮੱਧ ਰੇਲਵੇ ਦੇ ਭੋਪਾਲ ਡਿਵੀਜ਼ਨ ਨੇ ਇੱਕ ਮਹੱਤਵਪੂਰਨ ਪਹਿਲਕਦਮੀ ਕਰਦੇ ਹੋਏ ਦਿਵਿਆਂਗ ਯਾਤਰੀਆਂ ਦੇ ਕਿਰਾਏ ਵਿੱਚ 75% ਤੱਕ ਦੀ ਛੂਟ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੇਵਾਦਾਰਾਂ ਨੂੰ ਵੀ 25% ਤੋਂ 75% ਤੱਕ ਦੀ ਛੋਟ ਦਿੱਤੀ ਜਾਵੇਗੀ। ਯਾਤਰੀ ਇਸ ਯੋਜਨਾ ਦਾ ਫਾਇਦਾ ਕਿਵੇਂ ਲੈ ਸਕਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...
ਪੜ੍ਹੋ ਇਹ ਵੀ - ਰਿਸ਼ਤਾ ਟੁੱਟਣ ਮਗਰੋਂ ਹੈਵਾਨ ਬਣਿਆ ਨੌਜਵਾਨ ! ਗੁੱਸੇ 'ਚ ਕੁੜੀ ਤੇ ਛੋਟੀ ਭੈਣ ਨੂੰ ਮਾਰ'ਤੀਆਂ ਗੋਲ਼ੀਆਂ
ਇਨ੍ਹਾਂ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਮਿਲੇਗੀ ਕਿਰਾਏ 'ਚ ਭਾਰੀ ਛੂਟ
ਰੇਲਵੇ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਇਹ ਵਿਸ਼ੇਸ਼ ਰਿਆਇਤ ਮੁੱਖ ਤੌਰ 'ਤੇ ਅਪਾਹਜ ਵਿਅਕਤੀਆਂ ਦੀਆਂ ਚਾਰ ਸ਼੍ਰੇਣੀਆਂ 'ਤੇ ਲਾਗੂ ਹੁੰਦੀ ਹੈ:
ਨੇਤਰਹੀਣ
ਮਾਨਸਿਕ ਤੌਰ 'ਤੇ ਦਿਵਿਆਂਗ
ਸੁਣਨ ਅਤੇ ਬੋਲਣ ਵਿੱਚ ਕਮਜ਼ੋਰ
ਆਰਥੋਪੈਡਿਕਲੀ ਦਿਵਿਆਂਗ
ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ ਸਹਾਇਕਾਂ ਨੂੰ ਉਹੀ ਰਿਆਇਤਾਂ ਦਿੱਤੀਆਂ ਜਾਣਗੀਆਂ, ਜੋ ਦਿਵਿਆਂਗਾਂ ਨੂੰ ਦਿੱਤੀਆਂ ਜਾਣਗੀਆਂ। ਇਸ ਕਿਰਾਏ ਦੀ ਛੋਟ ਦਾ ਲਾਭ ਉਠਾਉਣ ਲਈ ਯਾਤਰੀਆਂ ਕੋਲ ਇੱਕ ਅਧਿਕਾਰਤ ਅਪੰਗਤਾ ਰਿਆਇਤ ਕਾਰਡ ਹੋਣਾ ਲਾਜ਼ਮੀ ਹੈ। ਇਸ ਉਦੇਸ਼ ਲਈ ਪੱਛਮੀ ਮੱਧ ਰੇਲਵੇ ਦੇ ਭੋਪਾਲ ਡਿਵੀਜ਼ਨ ਨੇ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ ਅਤੇ 17 ਜੂਨ, 2026 ਤੱਕ ਰਿਕਾਰਡ 651 ਅਜਿਹੇ ਡਿਜੀਟਲ ਕਾਰਡ ਜਾਰੀ ਕੀਤੇ ਹਨ। ਤੁਸੀਂ ਇਸਨੂੰ IRCTC ਦੀ ਅਧਿਕਾਰਤ ਵੈੱਬਸਾਈਟ ਰਾਹੀਂ ਘਰ ਬੈਠੇ ਆਨਲਾਈਨ ਬੁੱਕ ਕਰ ਸਕਦੇ ਹੋ।
ਪੜ੍ਹੋ ਇਹ ਵੀ - '5 ਕਰੋੜ ਦਿਓ, ਨਹੀਂ ਤਾਂ ਅਗਲੀ ਗੋਲੀ...', ਨਾਈਟ ਕਲੱਬ ਦੇ ਮਾਲਕਾਂ ਨੂੰ ਗੈਂਗਸਟਰਾਂ ਦੀ ਸ਼ਰੇਆਮ ਧਮਕੀ
ਘਰ ਬੈਠੇ ਕਰ ਸਕਦੇ ਹੋ ਅਪਲਾਈ
ਇਸ ਕਾਰਡ ਨੂੰ ਬਣਵਾਉਣ ਲਈ ਯਾਤਰੀਆਂ ਨੂੰ ਹੁਣ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਘਰ ਬੈਠੇ ਹੀ ਇਸ ਪ੍ਰਕਿਰਿਆ ਨੂੰ ਆਨਲਾਈਨ ਪੂਰਾ ਕਰ ਸਕਦੇ ਹੋ। ਅਪਲਾਈ ਕਰਨ ਲਈ ਤੁਹਾਨੂੰ ਭਾਰਤੀ ਰੇਲਵੇ ਦੇ ਅਧਿਕਾਰਤ ਪੋਰਟਲ divyangjanid.indianrail.gov.in 'ਤੇ ਜਾਣਾ ਪਵੇਗਾ ਅਤੇ ਉੱਥੇ ਦੱਸੇ 5 ਮਹੱਤਵਪੂਰਨ ਦਸਤਾਵੇਜ਼ ਆਨਲਾਈਨ ਅਪਲੋਡ ਕਰਨੇ ਪੈਣਗੇ:
ਜ਼ਿਲ੍ਹਾ ਹਸਪਤਾਲ ਦੁਆਰਾ ਜਾਰੀ ਕੀਤਾ ਗਿਆ ਦਿਵਿਆਂਗ ਸਰਟੀਫਿਕੇਟ।
ਰੇਲਵੇ ਦਾ ਰਿਆਇਤ ਸਰਟੀਫਿਕੇਟ।
ਪਛਾਣ ਅਤੇ ਪਤੇ ਦਾ ਸਬੂਤ (ਜਿਵੇਂ ਕਿ ਆਧਾਰ ਕਾਰਡ ਜਾਂ ਵੋਟਰ ਆਈਡੀ)।
ਜਨਮ ਮਿਤੀ ਸਰਟੀਫਿਕੇਟ।
ਇੱਕ ਤਾਜ਼ਾ ਪਾਸਪੋਰਟ-ਆਕਾਰ ਦੀ ਫੋਟੋ।
ਪੜ੍ਹੋ ਇਹ ਵੀ - ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ UP ਦੇ ਸਕੂਲ
ਆਨਲਾਈਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਡੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾਵੇਗੀ। ਇਸ ਤੋਂ ਬਾਅਦ, ਜਿਵੇਂ ਹੀ ਤੁਹਾਡਾ ਕਾਰਡ ਮਨਜ਼ੂਰ ਹੋ ਜਾਵੇਗਾ, ਤੁਹਾਨੂੰ ਤੁਹਾਡੇ ਦੁਆਰਾ ਰਜਿਸਟਰ ਕੀਤੇ ਮੋਬਾਈਲ ਨੰਬਰ 'ਤੇ ਇੱਕ SMS ਭੇਜ ਕੇ ਸੂਚਿਤ ਕੀਤਾ ਜਾਵੇਗਾ।
ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਮਾਨਸੂਨ ਮਚਾਏਗਾ ਤਬਾਹੀ, 19 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
