ਸੋਮਨਾਥ ਮੰਦਰ ਨੇੜੇ ਮੀਟ-ਮੱਛੀ ਵੇਚਣ ’ਤੇ ਰੋਕ ਨਹੀਂ, ਹਾਈ ਕੋਰਟ ਨੇ ਹਟਾਈ ਸਰਕਾਰੀ ਪਾਬੰਦੀ

Saturday, Oct 31, 2026 - 10:11 AM (IST)

ਸੋਮਨਾਥ ਮੰਦਰ ਨੇੜੇ ਮੀਟ-ਮੱਛੀ ਵੇਚਣ ’ਤੇ ਰੋਕ ਨਹੀਂ, ਹਾਈ ਕੋਰਟ ਨੇ ਹਟਾਈ ਸਰਕਾਰੀ ਪਾਬੰਦੀ

ਅਹਿਮਦਾਬਾਦ (ਏਜੰਸੀ) - ਗੁਜਰਾਤ ਹਾਈ ਕੋਰਟ ਨੇ ਸੋਮਨਾਥ ਮੰਦਰ ਦੇ ਆਲੇ-ਦੁਆਲੇ ਵਿਕਣ ਵਾਲੇ ਮੀਟ-ਮੱਛੀ ’ਤੇ ਸਰਕਾਰ ਵੱਲੋਂ ਲਗਾਈ ਰੋਕ ਰੱਦ ਕਰ ਦਿੱਤੀ ਹੈ। ਅਦਾਲਤ ਨੇ ਇਸ ਹੁਕਮ ’ਤੇ ਰੋਕ ਲਗਾਉਣ ਦੀ ਸੂਬਾ ਸਰਕਾਰ ਦੀ ਮੰਗ ਵੀ ਠੁਕਰਾ ਦਿੱਤੀ। ਜਸਟਿਸ ਨਿਸ਼ਾ ਐੱਮ. ਠਾਕੋਰ ਦੀ ਬੈਂਚ ਨੇ ਸਰਕਾਰ ਦੀ ਦਲੀਲ ਖਾਰਿਜ ਕਰ ਦਿੱਤੀ ਅਤੇ ਪਾਬੰਦੀ ਨੂੰ ਰੱਦ ਕਰ ਦਿੱਤਾ।

ਇਹ ਵੀ ਪੜ੍ਹੋ : ਕੋਈ ਮੈਨੂੰ ਰੋਕ ਕੇ ਦਿਖਾਵੇ... 20 ਦਸੰਬਰ ਤੱਕ ਇੱਥੇ ਹੀ ਹਾਂ! ਕੰਸਰਟ ਦੌਰਾਨ ਦਿਲਜੀਤ ਦੋਸਾਂਝ ਦੀ ਲਲਕਾਰ

ਅਦਾਲਤ ਨੇ ਮੰਨਿਆ ਕਿ ਕੁਲੈਕਟਰ ਨੇ ਗੁਜਰਾਤ ਪੁਲਸ ਐਕਟ ਦੀ ਧਾਰਾ 33(1) (ਡਬਲਿਊ) ਦੇ ਤਹਿਤ ਆਪਣੀਆਂ ਸ਼ਕਤੀਆਂ ਤੋਂ ਬਾਹਰ ਜਾ ਕੇ ਇਕ ਜਾਇਜ਼ ਵਪਾਰ ’ਤੇ ਸਥਾਈ ਰੋਕ ਲਗਾ ਦਿੱਤੀ, ਜੋ ਅਸੰਵਿਧਾਨਕ ਹੈ। ਸਰਕਾਰ ਹੁਣ ਇਸ ਫ਼ੈਸਲੇ ਦੇ ਖ਼ਿਲਾਫ ਡਿਵੀਜ਼ਨ ਬੈਂਚ ਜਾਂ ਸੁਪਰੀਮ ਕੋਰਟ ਵਿਚ ਜਾ ਸਕਦੀ ਹੈ ਪਰ ਫਿਲਹਾਲ ਪਾਬੰਦੀ ਖ਼ਤਮ ਹੈ।

ਇਹ ਵੀ ਪੜ੍ਹੋ : ਜਾਣੋ ਕਦੋਂ ਮਨਾਏ ਜਾਣਗੇ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ ਸਣੇ ਹੋਰ ਤਿਉਹਾਰ, ਪੜ੍ਹ ਲਓ ਪੂਰੀ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News