ਕਿਤੇ ਤੁਹਾਡੀ ਜੇਬ ''ਚ ਤਾਂ ਨਹੀਂ ਹੈ 100 ਰੁਪਏ ਦਾ ਨਕਲੀ ਨੋਟ

Friday, Aug 31, 2018 - 12:13 AM (IST)

ਕਿਤੇ ਤੁਹਾਡੀ ਜੇਬ ''ਚ ਤਾਂ ਨਹੀਂ ਹੈ 100 ਰੁਪਏ ਦਾ ਨਕਲੀ ਨੋਟ

ਨਵੀਂ ਦਿੱਲੀ-ਉਂਝ ਤਾਂ ਨਕਦੀ ਲੈਣ-ਦੇਣ ਦੌਰਾਨ ਹਰ ਨੋਟ ਨੂੰ ਇਕ ਵਾਰ ਧਿਆਨ ਨਾਲ ਦੇਖ ਲੈਣਾ ਚੰਗਾ ਹੁੰਦਾ ਹੈ, ਪਰ ਇਸ ਸਮੇਂ 100 ਰੁਪਏ ਦੇ ਨੋਟ ਨੂੰ ਲੈ ਕੇ ਵੱਧ ਸਾਵਧਾਨੀ ਵਰਤਣ ਦੀ ਲੋੜ ਹੈ। ਇਸ ਸਮੇਂ ਬਾਜ਼ਾਰ 'ਚ ਮੌਜੂਦਾ ਨਕਲੀ ਕਰੰਸੀ 'ਚ 100 ਰੁਪਏ ਦੇ ਨੋਟਾਂ ਦੀ ਗਿਣਤੀ ਸਭ ਤੋਂ ਵੱਧ ਹੈ।

PunjabKesari
ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਵਲੋਂ ਜਾਰੀ ਅਨੁਅਲ ਰਿਪੋਰਟ 'ਚ ਕਿਹਾ ਗਿਆ ਹੈ ਕਿ 2017-18 'ਚ ਜ਼ਬਤ ਨਕਲੀ ਨੋਟਾਂ 'ਚ 45. 75 ਫੀਸਦੀ ਨੋਟ 100 ਰੁਪਏ ਦੇ ਸਨ। 


ਆਰ.ਬੀ.ਆਈ. ਨੂੰ ਮਿਲੇ ਸਭ ਤੋਂ ਜ਼ਿਆਦਾ ਜਾਅਲੀ ਨੋਟ

PunjabKesari
ਪਿਛਲੇ ਵਿੱਤੀ ਸਾਲ 'ਚ ਜ਼ਬਤ ਕੁਲ 522.783 ਨਕਲੀ ਨੋਟਾਂ 'ਚੋਂ 36.1 ਫੀਸਦੀ ਨੂੰ ਕੇਂਦਰੀ ਬੈਂਕ ਨੇ ਫੜਿਆ, ਜਦਕਿ 2016-17 'ਚ ਇਹ ਸਿਰਫ 4.3 ਫੀਸਦੀ ਸੀ। ਅਜਿਹਾ ਨੋਟਬੰਦੀ ਤੋਂ ਬਾਅਦ ਬੈਂਕਾਂ 'ਚ ਆਈ ਕਰੰਸੀ ਦੀ ਜਾਂਚ ਦੀ ਵਜ੍ਹਾ ਤੋਂ ਹੋਇਆ। ਬਾਕੀ ਨੋਟਾਂ ਨੂੰ ਹੋਰ ਬੈਂਕਾਂ ਨੇ ਜ਼ਬਤ ਕੀਤਾ। 
ਨਵੇਂ 500 ਅਤੇ 2000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ 'ਚ 2016-17 ਦੇ ਮੁਕਾਬਲੇ ਲੜੀਵਾਰ 50 ਅਤੇ 28 ਗੁਣਾ ਵਾਧਾ ਹੋਇਆ ਹੈ।

PunjabKesari

2000 ਰੁਪਏ ਦੇ ਜਾਅਲੀ ਨੋਟ ਵੱਧ ਚਿੰਤਾ ਵਧਾ ਰਹੇ ਹਨ, ਕਿਉਂਕਿ ਉਨ੍ਹਾਂ ਦੀ ਇਸ ਦੀ ਸਪਲਾਈ ਵੀ 2017-18 'ਚ 23 ਫੀਸਦੀ ਘੱਟ ਹੋ ਗਈ। 8 ਨਵੰਬਰ ਨੂੰ ਐਲਾਨ ਨੋਟਬੰਦੀ ਦੇ ਤੁਰੰਤ ਬਾਅਦ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ ਸੀ।

PunjabKesari
ਫੜੇ ਗਏ ਜਾਅਲੀ ਨੋਟਾਂ 'ਚੋਂ 2,39,182 ਨੋਟ 100 ਰੁਪਏ ਦੇ ਸਨ। ਇਸ ਤੋਂ ਬਾਅਦ ਸਭ ਤੋਂ ਵੱਧ 1,37,810 ਜਾਅਲੀ ਨੋਟ 500 ਰੁਪਏ ਦੇ ਮਿਲੇ। 2000 ਰੁਪਏ ਦੇ 17,929 ਨੋਟ ਪਾਏ ਗਏ। 
ਆਰ.ਬੀ.ਆਈ. ਨੇ ਕਿਹਾ ਕਿ ਪੁਰਾਣੇ 500 ਅਤੇ 1000 ਰੁਪਏ ਦੇ ਨੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਅਤੇ 99.3 ਫੀਸਦੀ ਨੋਟ ਬੈਂਕਾਂ 'ਚ ਵਾਪਸ ਆ ਗਏ। ਇਨ੍ਹਾਂ ਦੀ ਕੁੱਲ ਕੀਮਤ 15.3 ਲੱਖ ਕਰੋੜ ਰੁਪਏ ਹੈ।


Related News