ਕਾਰਤਿਕ ਮਹੀਨੇ ''ਚ ਜਗਨਨਾਥ ਮੰਦਰ ''ਚ ਦਾਖ਼ਲੇ ''ਤੇ ਲੱਗਈਆਂ ਕੁਝ ਪਾਬੰਦੀਆਂ
Thursday, Oct 17, 2024 - 12:21 AM (IST)
ਪੁਰੀ (ਓਡੀਸ਼ਾ) — ਕਾਰਤਿਕ ਮਹੀਨੇ ਦੇ ਮੌਕੇ 'ਤੇ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਧਿਆਨ ਵਿਚ ਰੱਖਦੇ ਹੋਏ, ਪੁਰੀ ਵਿਚ ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐਸ.ਜੇ.ਟੀ.ਏ.) ਨੇ ਬੁੱਧਵਾਰ ਨੂੰ 18 ਅਕਤੂਬਰ ਤੋਂ ਮੰਦਰ ਵਿਚ ਦਾਖਲੇ 'ਤੇ ਕੁਝ ਪਾਬੰਦੀਆਂ ਦਾ ਐਲਾਨ ਕੀਤਾ ਹੈ। ਉਸ ਦਿਨ ਤੋਂ ਸ਼ਰਧਾਲੂਆਂ ਨੂੰ ਕੇਵਲ ਸਿੰਘ ਗੇਟ ਅਤੇ ਪੱਛਮੀ ਗੇਟ ਰਾਹੀਂ ਹੀ ਅੰਦਰ ਜਾਣ ਦਿੱਤਾ ਜਾਵੇਗਾ। ਵਰਤਮਾਨ ਵਿੱਚ, ਸ਼ਰਧਾਲੂ ਮੰਦਰ ਦੇ ਚਾਰੇ ਦਰਵਾਜ਼ਿਆਂ ਰਾਹੀਂ ਮੰਦਰ ਵਿੱਚ ਦਾਖਲ ਹੁੰਦੇ ਹਨ।
ਇਹ ਪਾਬੰਦੀ ਮੰਦਰ ਦੇ ਸੇਵਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਲਾਗੂ ਨਹੀਂ ਹੋਵੇਗੀ। ਮੰਦਰ ਪ੍ਰਸ਼ਾਸਨ ਨੇ ਸਾਰਿਆਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦਰਸ਼ਨ ਨੂੰ ਸੁਚਾਰੂ ਅਤੇ ਵਿਵਸਥਿਤ ਕੀਤਾ ਜਾ ਸਕੇ। ਪੁਲਸ ਨੇ ਕਾਰਤਿਕ ਮਹੀਨੇ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ। ਇਸ ਮਹੀਨੇ ਲਈ, ਪੁਲਸ ਫੋਰਸ ਦੀਆਂ 20 ਪਲਟਨਾਂ (ਇੱਕ ਪਲਟੂਨ ਵਿੱਚ 30 ਸਿਪਾਹੀ ਸ਼ਾਮਲ ਹਨ) ਨੂੰ ਸ਼ਹਿਰ ਵਿੱਚ ਤਾਇਨਾਤ ਕੀਤਾ ਗਿਆ ਹੈ।