ਕੁੱਝ ਲੋਕ ਸੋਚਦੇ ਹਨ ਰਾਮ ਮੰਦਰ ਬਣਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ: ਸ਼ਰਦ ਪਵਾਰ

Sunday, Jul 19, 2020 - 07:20 PM (IST)

ਕੁੱਝ ਲੋਕ ਸੋਚਦੇ ਹਨ ਰਾਮ ਮੰਦਰ ਬਣਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ: ਸ਼ਰਦ ਪਵਾਰ

ਮੁੰਬਈ - NCP ਸੁਪਰੀਮੋ ਸ਼ਰਦ ਪਵਾਰ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਫੈਸਲਾ ਕਰਨਾ ਹੋਵੇਗਾ ਕੀ ਜ਼ਿਆਦਾ ਜ਼ਰੂਰੀ ਹੈ। ਕੋਰੋਨਾ ਨੂੰ ਖਤਮ ਕਰਨ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ। ਸ਼ਰਦ ਪਵਾਰ ਨੇ ਕਿਹਾ ਕਿ ਕੁੱਝ ਲੋਕ ਸੋਚਦੇ ਹਨ ਕਿ ਰਾਮ ਮੰਦਰ ਬਣਾਉਣ ਨਾਲ ਕੋਰੋਨਾ ਖ਼ਤਮ ਹੋ ਜਾਵੇਗਾ। ਫਿਲਹਾਲ ਸਰਕਾਰ ਲਾਕਡਾਊਨ ਨਾਲ ਅਰਥ ਵਿਵਸਥਾ ਨੂੰ ਹੋਏ ਨੁਕਸਾਨ 'ਤੇ ਧਿਆਨ ਦੇਵੇ। ਆਰਥਿਕ ਹਾਲਤ ਦੀ ਸਥਿਤੀ ਵਿਗੜਦੀ ਜਾ ਰਹੀ ਹੈ।

ਸ਼ਰਦ ਪਵਾਰ ਦਾ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ, ਜਦੋਂ ਚਰਚਾ ਹੈ ਕਿ ਪੀ.ਐੱਮ. ਮੋਦੀ  ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਨਿਰਮਾਣ ਦੇ ਭੂਮੀ ਪੂਜਨ 'ਚ ਸ਼ਾਮਲ ਹੋ ਸਕਦੇ ਹਨ। ਸ਼ਨੀਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਬੈਠਕ ਹੋਈ ਸੀ। ਇਸ ਬੈਠਕ 'ਚ ਇਸ 'ਤੇ ਚਰਚਾ ਕੀਤੀ ਗਈ ਕਿ ਭੂਮੀ ਪੂਜਨ ਦੀ ਤਾਰੀਖ਼ ਕਿਹੜੀ ਹੋਵੇ।

ਚਰਚਾ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੂੰ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਤੋਂ 3 ਅਗਸਤ ਅਤੇ 5 ਅਗਸਤ ਦੀ ਤਾਰੀਖ਼ ਭੇਜੀ ਗਈ ਹੈ। ਹਾਲਾਂਕਿ ਸੂਤਰਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ 5 ਅਗਸਤ ਨੂੰ ਅਯੁੱਧਿਆ ਜਾ ਸਕਦੇ ਹਨ। ਅਜੇ ਇਸ ਤਾਰੀਖ਼ ਦੀ ਆਧਿਕਾਰਕ ਘੋਸ਼ਣਾ ਨਹੀਂ ਹੋਈ ਹੈ।


author

Inder Prajapati

Content Editor

Related News