UNSC ’ਚ ਬੋਲੇ ਵਿਦੇਸ਼ ਸਕੱਤਰ ਸ਼ਰਿੰਗਲਾ- ਕੁਝ ਦੇਸ਼ ਸਾਈਬਰ ਸਪੇਸ ਰਾਹੀਂ ਫੈਲਾ ਰਹੇ ਅੱਤਵਾਦ

Wednesday, Jun 30, 2021 - 12:23 PM (IST)

UNSC ’ਚ ਬੋਲੇ ਵਿਦੇਸ਼ ਸਕੱਤਰ ਸ਼ਰਿੰਗਲਾ- ਕੁਝ ਦੇਸ਼ ਸਾਈਬਰ ਸਪੇਸ ਰਾਹੀਂ ਫੈਲਾ ਰਹੇ ਅੱਤਵਾਦ

ਨਵੀਂ ਦਿੱਲੀ– ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਕਿਹਾ ਹੈ ਕਿ ਸਾਈਬਰ ਸਪੇਸ ਦੇ ਗਲਤ ਇਸਤੇਮਾਲ ’ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਅੱਤਵਾਦੀ ਸੰਗਠਨਾਂ ਹੀ ਨਹੀਂ ਸਗੋਂ ਕਈ ਦੇਸ਼ਾਂ ਵੱਲੋਂ ਵੀ ਸਾਈਬਰ ਸਪੇਸ ਦਾ ਇਸਤੇਮਾਲ ਗਲਤ ਤਰ੍ਹਾਂ ਕਰਨ ਦਾ ਮਾਮਲਾ ਚੁੱਕਿਆ। ਯੂ.ਐੱਨ.ਐੱਸ.ਸੀ. ’ਚ ਬੋਲਦੇ ਹੋਏ ਵਿਦੇਸ਼ ਸਕੱਤਰ ਸ਼ਰਿੰਗਲਾ ਨੇ ਆਪਣੇ ਭਾਸ਼ਣ ’ਚ ਇਹ ਗੱਲਾਂ ਕਹੀਆਂ। 

ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ’ਚ ਅੰਤਰਰਾਸ਼ਟਰੀ ਸ਼ੰਤੀ ਅਤੇ ਸਾਈਬਰ ਸੁਰੱਖਿਆ ’ਤੇ ਖੁੱਲ੍ਹੀ ਬਹਿਸ ’ਚ ਬੋਲਦੇ ਹੋਏ ਹਰਸ਼ਵਰਧਨ ਸ਼ਰਿੰਗਲਾ ਨੇ ਕਿਹਾ ਕਿ ਰਾਸ਼ਟਰਾਂ ’ਚ ਡਿਜੀਟਲ ਸਪੇਸ ਸਾਈਬਰ ਡੋਮੇਨ ’ਚ ਇਕ ਅਸਥਿਰ ਵਾਤਾਵਰਣ ਬਣਾ ਰਹੀ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਯੁੱਗ ’ਚ ਵਧਦੀ ਡਿਜੀਟਲ ਨਿਰਭਰਤਾ ਨੇ ਡਿਜੀਟਲ ਅਸਮਾਨਤਾਵਾਂ ਨੂੰ ਹੋਰ ਜ਼ਿਆਦਾ ਉਜਾਗਰ ਕੀਤਾ ਹੈ। ਇਸ ਨੂੰ ਸਮਰਥਾ ਨਿਰਮਾਣ ਰਾਹੀਂ ਪੂਰਾ ਕੀਤੇ ਜਾਣ ਦੀ ਲੋੜ ਹੈ। 

ਹਰਸ਼ਵਰਧਨ ਸ਼ਰਿੰਗਲਾ ਨੇ ਕਿਹਾ ਕਿ ਅੱਤਵਾਦੀ ਵੀ ਆਪਣੇ ਪ੍ਰਚਾਰ ਨੂੰ ਵਿਆਪਕ ਬਣਾਉਣ ਅਤੇ ਨਫਰਤ ਫੈਲਾਉਣ ਲਈ ਸਾਈਬਰ ਸਪੇਸ ਦਾ ਇਸਤੇਮਾਲ ਕਰ ਰਹੇ ਹਨ। ਅੱਤਵਾਦ ਦੇ ਸ਼ਿਕਾਰ ਦੇ ਰੂਪ ’ਚ ਭਾਰਤ ਨੇ ਹਮੇਸ਼ਾ ਮੈਂਬਰ ਦੇਸ਼ਾਂ ਨੂੰ ਸਾਈਬਰ ਡੋਮੇਨ ’ਚ ਅੱਤਵਾਦ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਰਣਨਿਤੀ ਤਿਆਰ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਟੇਟਾਂ ਆਪਣੇ ਰਾਜਨੀਤਿਕ ਅਤੇ ਸੁਰੱਖਿਆ ਸਬੰਧੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਅਤੇ ਅੱਤਵਾਦ ਫੈਲਾਉਣ ਲਈ ਵੀ ਸਾਈਬਰ ਸਪੇਸ ’ਚ ਆਪਣੀ ਮਹਾਰਤ ਦਾ ਲਾਭ ਲੈ ਰਹੀਆਂ ਹਨ। ਇਸ ’ਤੇ ਵੀ ਖ਼ਾਸ ਧਿਆਨ ਦਿੱਤਾ ਜਾਣਾ ਚੀਹਾਦਾ ਹੈ। 


author

Rakesh

Content Editor

Related News