''Animal ਮਸ਼ੀਨ ਗਨ'' ਲੈ ਕੇ ਵਿਆਹ ''ਚ ਪਹੁੰਚ ਗਏ ਲਾੜਾ-ਲਾੜੀ ਤੇ ਫਿਰ...

Wednesday, Dec 11, 2024 - 05:38 PM (IST)

ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਚ ਹਮੇਸ਼ਾ ਅਜਿਹੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ, ਜੋ ਲੋਕਾਂ ਵਿਚ ਚਰਚਾ ਦਾ ਵਿਸ਼ੇ ਬਣੇ ਰਹਿੰਦੇ ਹਨ। ਹਾਲ ਹੀ 'ਚ ਵਿਆਹ ਨਾਲ ਜੁੜੇ ਇਕ ਅਜਿਹੇ ਹੀ ਵੀਡੀਓ ਦੀ ਕਾਫ਼ੀ ਚਰਚਾ ਹੋ ਰਹੀ ਹੈ, ਜਿਸ 'ਚ ਲਾੜਾ-ਲਾੜੀ ਖ਼ੁਦ ਨੂੰ ਹੀਰੋ-ਹੈਰੋਇਨ ਸਮਝ ਐਨਿਮਲ ਫਿਲਮ ਦੀ ਵਾਰ ਮਸ਼ੀਨ ਗਨ ਨਾਲ ਧਮਾਕੇਦਾਰ ਐਂਟਰੀ ਲੈਂਦੇ ਨਜ਼ਰ ਆ ਰਹੇ ਹਨ। ਅੱਜ-ਕੱਲ੍ਹ ਲਾੜੇ ਤੋਂ ਲੈ ਕੇ ਲਾੜੀ ਤੱਕ ਸਾਰੇ ਆਪਣੀ ਐਂਟਰੀ ਨਾਲ ਲੋਕਾਂ ਦਾ ਧਿਆਨ ਖਿੱਚਣ ਲਈ ਹਰ ਤਰ੍ਹਾਂ ਦਾ ਜੁਗਾੜ ਅਜਮਾਉਂਦੇ ਨਜ਼ਰ ਆ ਰਹੇ ਹਨ, ਜਿਵੇਂ ਕਿ ਹਾਲ ਹੀ 'ਚ ਵਾਇਰਲ ਇਸ ਵੀਡੀਓ 'ਚ ਦੇਖਣ ਨੂੰ ਮਿਲ ਰਿਹਾ ਹੈ। 

 

 
 
 
 
 
 
 
 
 
 
 
 
 
 
 
 

A post shared by Ashish Suiwal (@saini5019)

ਵਾਇਰਲ ਹੋ ਰਹੇ ਇਸ ਮਜ਼ੇਦਾਰ ਵੀਡੀਓ 'ਚ ਲਾੜਾ ਅਤੇ ਲਾੜੀ 'ਵਾਰ ਮਸ਼ੀਨ ਗਨ' 'ਤੇ ਬੈਠ ਕੇ ਐਂਟਰੀ ਮਾਰਦੇ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਕਰੀਬ 17 ਸਕਿੰਟ ਦੀ ਇਸ ਕਲਿੱਪ 'ਚ ਵਿਆਹ 'ਚ ਐਂਟਰੀ ਲਈ ਵਰਤੀ ਗਈ ਇਹ ਮਸ਼ੀਨ ਗਨ ਅਸਲੀ ਨਹੀਂ ਹੈ। ਇਸ ਵੀਡੀਓ ਨੂੰ ਹੁਣ ਤੱਕ 42 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News