ਸੋਸ਼ਲ ਮੀਡੀਆ ਛੱਡਣ ਦੇ ਸਸਪੈਂਸ 'ਚ ਪੀ.ਐੱਮ. ਮੋਦੀ ਨੇ ਕੀਤਾ ਇਹ ਟਵੀਟ

03/03/2020 1:32:14 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਤੋਂ ਸੰਨਿਆਸ ਲੈਣ ਦਾ ਖੁਲਾਸਾ ਆਖਰਕਾਰ ਕਰ ਹੀ ਦਿੱਤਾ ਹੈ। ਪੀ.ਐੱਮ. ਨੇ ਸੋਮਵਾਰ ਨੂੰ ਇਕ ਟਵੀਟ ਕਰ ਕੇ ਕਿਹਾ ਸੀ ਕਿ ਉਹ ਸੋਸ਼ਲ ਮੀਡੀਆ ਛੱਡਣ ਦੀ ਸੋਚ ਰਹੇ ਹਨ। ਅੱਜ ਪੀ.ਐੱਮ. ਮੋਦੀ ਨੇ ਇਕ ਹੋਰ ਟਵੀਟ 'ਚ ਇਸ ਦੇ ਪਿੱਛੇ ਦਾ ਕਾਰਨ ਵੀ ਦੱਸ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮਹਿਲਾ ਦਿਵਸ ਦੇ ਦਿਨ ਆਪਣਾ ਸੋਸ਼ਲ ਮੀਡੀਆ ਅਕਾਊਂਟ ਔਰਤਾਂ ਨੂੰ ਦੇਣਾ ਚਾਹੁੰਦੇ ਹਨ।

ਕੀਤਾ ਇਹ ਟਵੀਟ
ਹੁਣ ਪੀ.ਐੱਮ. ਨੇ ਟਵੀਟ ਕਰ ਕੇ ਕਿਹਾ ਕਿ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਉਹ ਆਪਣਾ ਅਕਾਊਂਟ ਔਰਤਾਂ ਨੂੰ ਦੇਣਗੇ, ਜਿਨ੍ਹਾਂ ਦਾ ਜੀਵਨ ਸਾਨੂੰ ਪ੍ਰੇਰਿਤ ਕਰਦਾ ਹੋਵੇ। ਪੀ.ਐੱਮ. ਨੇ ਟਵੀਟ ਕਰ ਕੇ ਕਿਹਾ,''ਇਸ ਮਹਿਲਾ ਦਿਵਸ ਦੇ ਦਿਨ ਮੈਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਅਜਿਹੀਆਂ ਔਰਤਾਂ ਨੂੰ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਦੀ ਜ਼ਿੰਦਗੀ ਅਤੇ ਕੰਮ ਸਾਨੂੰ ਪ੍ਰਭਾਵਿਤ ਕਰਦਾ ਹੋਵੇ। ਇਸ ਨਾਲ ਉਹ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰ ਸਕਣਗੀਆਂ। ਪੀ.ਐੱਮ. ਨੇ ਅੱਗੇ ਲਿਖਿਆ ਹੈ,''ਜੇਕਰ ਤੁਸੀਂ ਅਜਿਹੀ ਔਰਤ ਹੋ ਜਾਂ ਫਿਰ ਤੁਸੀਂ ਅਜਿਹੀਆਂ ਔਰਤਾਂ ਨੂੰ ਜਾਣਦੇ ਹੋ ਤਾਂ ਤੁਸੀਂ #SheInspiresUs ਨਾਲ ਸਾਨੂੰ ਅਜਿਹੀਆਂ ਕਹਾਣੀਆਂ ਦੱਸੋ।

PunjabKesariਸੋਸ਼ਲ ਮੀਡੀਆ ਦੇ ਸਟਾਰ ਹਨ ਪੀ.ਐੱਮ. ਮੋਦੀ
ਪੀ.ਐੱਮ. ਮੋਦੀ ਦੇ ਟਵਿੱਟਰ 'ਤੇ 5.3 ਕਰੋੜ ਤੋਂ ਵਧ ਫੋਲੋਅਰਜ਼ ਹਨ। ਫੇਸਬੁੱਕ 'ਤੇ ਮੋਦੀ ਨੂੰ 4.4 ਕਰੋੜ ਲੋਕ ਫੋਲੋ ਕਰਦੇ ਹਨ। ਇੰਸਟਾਗ੍ਰਾਮ 'ਤੇ ਪੀ.ਐੱਮ. ਮੋਦੀ ਸਟਾਰ ਹਨ ਅਤੇ ਇੱਥੇ ਉਨ੍ਹਾਂ ਨੂੰ 3.5 ਕਰੋੜ ਤੋਂ ਵਧ ਲੋਕ ਫੋਲੋ ਕਰਦੇ ਹਨ। ਯੂ-ਟਿਊਬ 'ਤੇ ਪੀ.ਐੱਮ. ਮੋਦੀ ਦੇ 45 ਲੱਖ ਤੋਂ ਵਧ ਫੋਲੋਅਰਜ਼ ਹਨ।


DIsha

Content Editor

Related News