ਪੁਲਸ ਅਧਿਕਾਰੀ ਨੇ ਥਾਣੇ ''ਚ ਉਡਾਈਆਂ ਲਾਕਡਾਊਨ ਦੀਆਂ ਧੱਜੀਆਂ, ਸਸਪੈਂਡ

04/30/2020 3:15:53 PM

ਪੀਲਭੀਤ-ਉੱਤਰ ਪ੍ਰਦੇਸ਼ ਦੇ ਪੀਲਭੀਤ 'ਚ ਇਕ ਪੁਲਸ ਅਧਿਕਾਰੀ ਨੇ ਲਾਕਡਾਊਨ ਦੀਆਂ ਖੂਬ ਧੱਜੀਆ ਉਡਾਈਆਂ। ਮਿਲੀ ਜਾਣਕਾਰੀ ਮੁਤਾਬਕ ਥਾਣਾ ਇੰਚਾਰਜ ਹਰਿਸ਼ੰਕਰ ਵਰਮਾ ਨੇ ਪੁਲਸ ਸਟੇਸ਼ਨ ਦੇ ਅੰਦਰ ਹੀ ਟੈਂਟ ਲਾ ਕੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ। ਇਸ ਦੌਰਾਨ ਪਾਰਟੀ 'ਚ ਦਰਜਨਾਂ ਲੋਕ ਇਕੱਠੇ ਹੋਏ ਅਤੇ ਨਾਨਵੈਜ ਖੂਬ ਚਲਾਇਆ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਤੋਂ ਬਾਅਦ ਥਾਣਾ ਇੰਚਾਰਜ ਨੂੰ ਸਸਪੈਂਡ ਕੀਤਾ ਗਿਆ ਅਤੇ ਉਨ੍ਹਾਂ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ। 

ਦਰਅਸਲ ਮਾਮਲਾ ਬਿਲਸੰਡਾ ਥਾਣੇ ਦਾ ਹੈ, ਜਿੱਥੇ ਥਾਣਾ ਇੰਚਾਰਜ ਹਰਿਸ਼ੰਕਰ ਵਰਮਾ ਦੀ ਬੀਤੇ ਐਤਵਾਰ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਸੀ। ਉਨ੍ਹਾਂ ਨੇ ਇਸ ਦੇ ਲਈ ਇਕ ਪਾਰਟੀ ਦਾ ਆਯੋਜਨ ਕੀਤਾ। ਦੱਸਿਆ ਜਾਂਦਾ ਹੈ ਕਿ ਪਾਰਟੀ 'ਚ ਲਗਭਗ 200 ਲੋਕ ਇਕੱਠੇ ਹੋਏ ਸੀ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਖੂਬ ਧੱਜੀਆਂ ਉਡਾਈਆਂ ਗਈਆ। 


Iqbalkaur

Content Editor

Related News