ਮਾਂ ਦੇ ਪ੍ਰਤੀ ਭਗਤਾਂ ਦੀ ਆਸਥਾ, ਹੁਣ ਤੱਕ 10 ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ

Monday, Mar 04, 2024 - 01:08 PM (IST)

ਮਾਂ ਦੇ ਪ੍ਰਤੀ ਭਗਤਾਂ ਦੀ ਆਸਥਾ, ਹੁਣ ਤੱਕ 10 ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕੱਟੜਾ ਸ਼ਹਿਰ ਦੀਆਂ ਤ੍ਰਿਕੂਟਾ ਪਹਾੜੀਆਂ 'ਚ ਸਥਿਤ ਮਾਤਾ ਵੈਸ਼ਣੋ ਦੇਵੀ ਗੁਫ਼ਾ ਮੰਦਰ 'ਚ ਇਸ ਸਾਲ ਦੇ ਪਹਿਲੇ 2 ਮਹੀਨਿਆਂ (ਜਨਵਰੀ-ਫਰਵਰੀ) 'ਚ 10 ਲੱਖ ਤੋਂ ਵਧੇਰੇ ਤੀਰਥ ਯਾਤਰੀਆਂ ਨੇ ਦਰਸ਼ਨ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਨਵਰੀ ਅਤੇ ਫਰਵਰੀ 'ਚ ਕੁੱਲ 10,49,534 ਤੀਰਥ ਯਾਤਰੀਆਂ ਨੇ ਗੁਫ਼ਾ ਮੰਦਰ 'ਚ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 9,38,621 ਭਗਤਾਂ ਨੇ ਉੱਥੇ ਪੂਜਾ ਕੀਤੀ ਸੀ, ਜਿਸ ਨਾਲ ਚਾਲੂ ਸਾਲ ਦੇ ਪਹਿਲੇ 2 ਮਹੀਨਿਆਂ 'ਚ 11,0913 ਤੀਰਥ ਯਾਤਰੀਆਂ ਦਾ ਵਾਧਾ ਹੋਇਆ ਹੈ।

ਇਸ ਸਾਲ ਜਨਵਰੀ ਮਹੀਨੇ 'ਚ 6,16,609 ਅਤੇ ਫਰਵਰੀ ਚ 4,32,925 ਤੀਰਥ ਯਾਤਰੀਆਂ ਨੇ ਗੁਫ਼ਾ ਮੰਦਰ 'ਚ ਦਰਸ਼ਨ ਕੀਤੇ, ਕੁੱਲ 10,49,534 ਤੀਰਥ ਯਾਤਰੀਆਂ ਨੇ ਭਵਨ ਦਾ ਦੌਰਾ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਜਨਵਰੀ 'ਚ 5,24,184 ਭਗਤਾਂ ਨੇ ਅਤੇ ਫਰਵਰੀ ਮਹੀਨੇ 'ਚ 4,14,432 ਭਗਤਾਂ ਨੇ ਮਾਤਾ ਵੈਸ਼ਣੋ ਦੇਵੀ ਭਵਨ ਦੇ ਦਰਸ਼ਨ ਕੀਤੇ। ਦੱਸਣਯੋਗ ਹੈ ਕਿ 2023 'ਚ ਵਿਸ਼ੇਸ਼ ਰੂਪ ਨਾਲ, 95.22 ਲੱਖ ਤੀਰਥ ਯਾਤਰੀਂ ਨੇ ਮੰਦਰ 'ਚ ਦਰਸ਼ਨ ਕੀਤੇ ਜੋ ਪਿਛਲੇ ਦਹਾਕੇ 'ਚ ਸਭ ਤੋਂ ਵੱਧ ਗਿਣਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News