ਭਿਆਨਕ ਗਰਮੀ ਦਾ ਕਹਿਰ, ਦੇਸ਼ ''ਚ ਇਸ ਸਾਲ ਲੂ ਨਾਲ 374 ਲੋਕਾਂ ਦੀ ਮੌਤ
Friday, Aug 02, 2024 - 05:42 PM (IST)
ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਇਸ ਸਾਲ ਇਕ ਮਾਰਚ ਤੋਂ 27 ਜੁਲਾਈ ਦਰਮਿਆਨ ਲੂ ਅਤੇ ਭਿਆਨਕ ਗਰਮੀ ਦੇ ਕੁੱਲ 374 ਮਾਮਲੇ ਸਾਹਮਣੇ ਆਏ ਅਤੇ ਲੂ ਦੇ 67,637 ਮਾਮਲੇ ਦਰਜ ਕੀਤੇ ਗਏ। ਕੇਂਦਰੀ ਸਿਹਤ ਰਾਜ ਮੰਤਰੀ ਅਨੁਪ੍ਰਿਯਾ ਪਟੇਲ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨ.ਸੀ.ਡੀ.ਸੀ.) ਵਲੋਂ ਰਾਸ਼ਟਰੀ ਗਰਮੀ ਸੰਬੰਧੀ ਰੋਗ ਅਤੇ ਮੌਤ ਨਿਗਰਾਨੀ ਦੇ ਅਧੀਨ ਅੰਕੜੇ ਪੇਸ਼ ਕੀਤੇ, ਜਿਨ੍ਹਾਂ ਅਨੁਸਾਰ ਇਸ ਮਾਮਲੇ 'ਚ ਸਭ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਉੱਤਰ ਪ੍ਰਦੇਸ਼ ਰਿਹਾ, ਜਿੱਥੇ ਲੂ ਨਾਲ 52 ਲੋਕਾਂ ਦੀ ਮੌਤ ਹੋਈ।
ਅੰਕੜਿਆਂ ਅਨੁਸਾਰ, ਬਿਹਾਰ 'ਚ 37 ਲੋਕਾਂ ਦੀ ਮੌਤ ਲੂ ਨਾਲ ਹੋਈ, ਉੱਥੇ ਹੀ ਓਡੀਸ਼ਾ 'ਚ 26 ਅਤੇ ਦਿੱਲੀ 'ਚ 25 ਲੋਕ ਲੂ ਦਾ ਸ਼ਿਕਾਰ ਹੋਏ। ਅਨੁਪ੍ਰਿਯਾ ਪਟੇਲ ਨੇ ਲਿਖਤੀ ਜਵਾਬ 'ਚ ਕਿਹਾ ਕਿ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 2023 ਤੋਂ ਏਕੀਕ੍ਰਿਤ ਸਿਹਤ ਸੂਚਨਾ ਪੋਰਟਲ 'ਤੇ ਲੂ ਦੇ ਮਾਮਲਿਆਂ ਅਤੇ ਉਨ੍ਹਾਂ ਤੋਂ ਮੌਤ ਦਾ ਵੇਰਵਾ ਦੇ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8