ਵੱਡੀ ਖ਼ਬਰ: JK ਦੇ ਜ਼ੋਜੀਲਾ ਪਾਸ 'ਤੇ ਆਇਆ ਬਰਫੀਲਾ ਤੂਫਾਨ, ਕਈ ਗੱਡੀਆਂ ਬਰਫ਼ ਹੇਠ ਦੱਬੀਆਂ

Friday, Mar 27, 2026 - 05:41 PM (IST)

ਵੱਡੀ ਖ਼ਬਰ: JK ਦੇ ਜ਼ੋਜੀਲਾ ਪਾਸ 'ਤੇ ਆਇਆ ਬਰਫੀਲਾ ਤੂਫਾਨ, ਕਈ ਗੱਡੀਆਂ ਬਰਫ਼ ਹੇਠ ਦੱਬੀਆਂ

ਜ਼ੋਜੀਲਾ: ਜੰਮੂ-ਕਸ਼ਮੀਰ ਦੇ ਜ਼ੋਜੀਲਾ 'ਚ ਜ਼ੀਰੋ ਪੁਆਇੰਟ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਜ਼ਬਰਦਸਤ ਬਰਫੀਲਾ ਤੂਫਾਨ (ਹਿਮਸਖਲਨ) ਆਉਣ ਦੀ ਖ਼ਬਰ ਮਿਲੀ ਹੈ। ਇਸ ਕੁਦਰਤੀ ਆਫ਼ਤ ਕਾਰਨ ਕਈ ਯਾਤਰੀ ਵਾਹਨ ਬਰਫ਼ ਤੇ ਮਲਬੇ ਦੇ ਹੇਠਾਂ ਫਸ ਗਏ ਹਨ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਹਿਮਸਖਲਨ ਦੀ ਲਪੇਟ 'ਚ ਲਗਭਗ 3 ਤੋਂ 4 ਵਾਹਨ ਆ ਗਏ ਸਨ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਘਟਨਾ 'ਚ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਜਿਸ ਨਾਲ ਪ੍ਰਸ਼ਾਸਨ ਤੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਮੌਕੇ 'ਤੇ ਮਲਬਾ ਹਟਾਉਣ ਤੇ ਆਵਾਜਾਈ ਨੂੰ ਮੁੜ ਬਹਾਲ ਕਰਨ ਲਈ ਬਚਾਅ ਤੇ ਸਫਾਈ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News