ਭਾਰੀ ਬਰਫ਼ਬਾਰੀ ਕਾਰਨ ਸਿੱਕਮ ''ਚ ਫਸੇ 6 ਸੈਲਾਨੀਆਂ ਨੂੰ ਬਚਾਇਆ ਗਿਆ
Monday, Dec 30, 2024 - 02:11 PM (IST)
ਗੰਗਟੋਕ- ਉੱਤਰੀ ਸਿੱਕਮ ਵਿਚ ਭਾਰੀ ਬਰਫਬਾਰੀ ਕਾਰਨ ਫਸੇ ਆਸਾਮ ਦੇ 6 ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਇਹ ਸਾਰੇ ਮੋਟਰਸਾਈਕਲ 'ਤੇ ਜਾ ਰਹੇ ਸਨ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐਤਵਾਰ ਰਾਤ ਨੂੰ ਇਹ ਸੈਲਾਨੀ ਮਾਂਗਨ ਜ਼ਿਲ੍ਹੇ ਦੇ ਲਾਚੁੰਗ ਤੋਂ ਕਰੀਬ 10 ਕਿਲੋਮੀਟਰ ਦੂਰ ਯਕਸ਼ੇ 'ਚ ਫਸ ਗਏ ਸਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਸੈਲਾਨੀਆਂ ਨੂੰ ਬਚਾਇਆ। ਸੜਕਾਂ 'ਤੇ ਫਿਸਲਣ ਹੋਣ ਕਾਰਨ ਮੋਟਰਸਾਈਕਲਾਂ ਦਾ ਤੁਰਨਾ ਅਸੰਭਵ ਹੋ ਗਿਆ ਸੀ।
ਬਚਾਅ ਮੁਹਿੰਮ ਦੇ ਬਾਅਦ ਸਰਹੱਦੀ ਸੜਕ ਸੰਗਠਨ (ਬੀਆਰਓ) ਨੇ ਸੋਮਵਾਰ ਸਵੇਰ ਤੱਕ ਯੂਮਥਾਂਗ ਘਾਟੀ ਤੱਕ ਸੜਕ ਤੋਂ ਬਰਫ਼ ਹਟਾ ਦਿੱਤੀ। ਹਾਲਾਂਕਿ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਕਿਉਂਕਿ ਸੜਕਾਂ 'ਤੇ ਫਿਸਲਣ ਹੈ, ਜਿਸ ਨਾਲ ਅਜੇ ਖ਼ਤਰਾ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸੜਕਾਂ ਦੀ ਸਥਿਤੀ ਦੀ ਜਾਂਚ ਕਰਨ ਅਤੇ ਜ਼ਰੂਰੀ ਸੁਰੱਖਿਆ ਉਪਾਅ ਕਰਨ ਦੀ ਸਲਾਹ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8