ਵੈਸ਼ਨੋ ਦੇਵੀ ਮੰਦਰ ’ਚ ਬਰਫ਼ਬਾਰੀ ਕਾਰਨ ਕਈ ਸੇਵਾਵਾਂ ਰੁਕੀਆਂ, ਨੈਸ਼ਨਲ ਹਾਈਵੇਅ ਵੀ ਹੋਇਆ ਬੰਦ

Saturday, Jan 08, 2022 - 11:46 AM (IST)

ਵੈਸ਼ਨੋ ਦੇਵੀ ਮੰਦਰ ’ਚ ਬਰਫ਼ਬਾਰੀ ਕਾਰਨ ਕਈ ਸੇਵਾਵਾਂ ਰੁਕੀਆਂ, ਨੈਸ਼ਨਲ ਹਾਈਵੇਅ ਵੀ ਹੋਇਆ ਬੰਦ

ਸ਼੍ਰੀਨਗਰ- ਕਸ਼ਮੀਰ ਦੇ ਕਈ ਹਿੱਸਿਆਂ ’ਚ ਬਰਫ਼ਬਾਰੀ ਕਾਰਨ ਠੰਡ ਵਧ ਗਈ ਹੈ। ਸ਼੍ਰੀਨਗਰ ’ਚ ਸ਼ਨੀਵਾਰ ਸਵੇਰ ਤੋਂ ਬਰਫ਼ਬਾਰੀ ਤੇਜ਼ ਹੋ ਗਈ ਹੈ, ਜਿਸ ਕਾਰਨ ਆਵਾਜਾਈ ’ਤੇ ਅਸਰ ਪੈ ਰਿਹਾ ਹੈ। ਬਰਫ਼ਬਾਰੀ ਇੰਨੀ ਜ਼ਿਆਦਾ ਹੈ ਕਿ ਚਾਰੇ ਪਾਸੇ ਬਰਫ਼ ਦੀ ਮੋਟੀ ਪਰਤ ਜੰਮ ਗਈ ਹੈ। ਲੋਕਾਂ ਨੂੰ ਆਉਣ-ਜਾਣ ’ਚ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ (ਐੱਨ.ਐੱਚ.-44) ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਵਾਹਨਾਂ ਦੀ ਆਵਾਜਾਈ ਲਈ ਬੰਦ ਕੀਤਾ ਗਿਆ। ਮੌਸਮ ’ਚ ਆਈ ਤਬਦੀਲੀ ਕਾਰਨ ਸੈਲਾਨੀ ਵੀ ਇਸ ਮੌਸਮ ਦਾ ਆਨੰਦ ਉਠਾ ਰਹੇ ਹਨ। ਮੌਸਮ ਵਿਭਾਗ ਨੇ ਓਰੇਂਜ ਅਲਰਟ ਜਾਰੀ ਕੀਤਾ ਹੈ।

 

ਦੂਜੇ ਪਾਸੇ ਜੰਮੂ ਅਤੇ ਕਸ਼ਮੀਰ ਦੇ ਕੱਟੜਾ ’ਚ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਬਰਫ਼ਬਾਰੀ ਕਾਰਨ ਕਈ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਮਾਤਾ ਦੇ ਦਰਸ਼ਨ ਕਰਨ ਵਾਲੇ ਭਗਤਾਂ ਨੂੰ ਫ਼ਿਲਹਾਲ ਬੈਟਰੀ ਕਾਰ, ਹੈਲੀਕਾਪਟਰ ਸੇਵਾਵਾਂ ਨੂੰ ਮਿਲ ਸਕਣਗੀਆਂ। ਹਾਲਾਂਕਿ ਬਰਫ਼ਬਾਰੀ ਦਰਮਿਆਨ ਯਾਤਰਾ ਜਾਰੀ ਰਹੇਗੀ, ਯਾਤਰਾ ’ਚ ਕੋਈ ਰੁਕਾਵਟ ਨਹੀਂ ਆਏਗੀ। ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ’ਤੇ ਲਗਾਤਾਰ ਦੂਜੇ ਦਿਨ ਵੀ ਘੱਟ ਦ੍ਰਿਸ਼ਤਾ ਕਾਰਨ ਉਡਾਣ ’ਚ ਦੇਰੀ ਹੋ ਰਹੀ ਹੈ। ਇਸ ਬਰਫ਼ਬਾਰੀ ਨਾਲ ਕਸ਼ਮੀਰ ਘਾਟੀ ਸੈਲਾਨੀਆਂ ਲਈ ਗੁਲਜ਼ਾਰ ਹੋ ਗਈ ਹੈ। ਸਾਰੇ ਹਿਲ ਸਟੇਸ਼ਨ ਸੈਲਾਨੀਆਂ ਨਾਲ ਭਰੇ ਹੋਏ ਹਨ। 

PunjabKesari


author

DIsha

Content Editor

Related News