ਬਰਫ ਨਾਲ ਢਕਿਆ ਮਾਤਾ ਵੈਸ਼ਨੋ ਦੇਵੀ ਦਾ ਭਵਨ, ਸ਼ਰਧਾਲੂ ਮਾਣ ਰਹੇ ਨੇ ਆਨੰਦ

Sunday, Jan 06, 2019 - 06:12 PM (IST)

ਬਰਫ ਨਾਲ ਢਕਿਆ ਮਾਤਾ ਵੈਸ਼ਨੋ ਦੇਵੀ ਦਾ ਭਵਨ, ਸ਼ਰਧਾਲੂ ਮਾਣ ਰਹੇ ਨੇ ਆਨੰਦ

ਜੰਮੂ— ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ। ਲੋਕ ਸੈਰ-ਸਪਾਟੇ ਲਈ ਸ਼ਿਮਲਾ ਅਤੇ ਜੰਮੂ-ਕਸ਼ਮੀਰ ਦਾ ਰੁਖ ਕਰ ਰਹੇ ਹਨ। ਬਰਫਬਾਰੀ ਦਾ ਆਨੰਦ ਮਾਣਨ ਲਈ ਲੋਕ ਪਹਾੜੀ ਇਲਾਕੇ ਵਿਚ ਜਾਂਦੇ ਹਨ। ਜ਼ਿਆਦਾਤਰ ਸੈਲਾਨੀ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਇੱਥੋਂ ਦੇ ਕਈ ਸ਼ਹਿਰਾਂ 'ਚ ਜਾ ਰਹੇ ਹਨ। ਉੱਥੇ ਹੀ ਜੰਮੂ-ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਣ ਲਈ ਵੀ ਲੋਕ ਪਿੱਛੇ ਨਹੀਂ ਰਹਿੰਦੇ। ਇਸ ਸਮੇਂ ਲੋਕ ਜੰਮੂ ਦੀਆਂ ਖੂਬਸੂਰਤ ਪਹਾੜੀਆਂ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਹਨ। 

PunjabKesari

ਕੜਾਕੇ ਦੀ ਠੰਡ ਅਤੇ ਹਵਾਵਾਂ ਦੇ ਬਾਵਜੂਦ ਸ਼ਰਧਾਲੂ ਲਗਾਤਾਰ ਪੂਰੇ ਜੋਸ਼ ਨਾਲ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਨਾਲ ਮਾਤਾ ਦੇ ਦਰਸ਼ਨਾਂ ਲਈ ਜਾ ਰਹੇ ਹਨ। ਜੰਮੂ ਦੇ ਕਟੜਾ ਵਿਚ ਵੈਸ਼ਨੋ ਦੇਵੀ ਵਿਖੇ ਭੈਰੋ ਮੰਦਰ ਤੋਂ ਲੋਕ ਬਰਫ ਨਾਲ ਢਕੇ ਪਹਾੜਾਂ ਦਾ ਆਨੰਦ ਮਾਣਦੇ ਨਜ਼ਰ ਆਏ। ਬਰਫਬਾਰੀ ਨਾਲ ਮਾਤਾ ਵੈਸ਼ਨੋ ਦੇਵੀ ਭਵਨ ਪੂਰੀ ਤਰ੍ਹਾਂ ਨਾਲ ਸਵਰਗ ਵਾਂਗ ਪ੍ਰਤੀਤ ਹੋ ਰਿਹਾ ਹੈ। ਸ਼ਰਧਾਲੂ ਮਾਤਾ ਦੇ ਦਰਸ਼ਨ ਕਰਨ ਦੇ ਨਾਲ ਹੀ ਬਰਫਬਾਰੀ ਦਾ ਆਨੰਦ ਲੈ ਰਹੇ ਹਨ।


author

Tanu

Content Editor

Related News