20 ਸਾਲਾਂ ਬਾਅਦ ਹੇਮਕੁੰਟ ਸਾਹਿਬ 'ਚ ਜੂਨ ਮਹੀਨੇ ਹੋਈ ਬਰਫਬਾਰੀ, ਯਾਤਰਾ ਦੁਬਾਰਾ ਸ਼ੁਰੂ

06/20/2019 12:48:01 PM

ਘਾਂਗਰੀਆ—ਹੇਮਕੁੰਟ ਸਾਹਿਬ 'ਚ ਜੂਨ ਮਹੀਨੇ ਦੌਰਾਨ ਹੋਈ ਬਰਫਬਾਰੀ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੰਗਲਵਾਰ ਸ਼ਾਮ ਨੂੰ ਹੋਈ ਬਰਫਬਾਰੀ ਤੋਂ ਬਾਅਦ ਹੇਮਕੁੰਟ ਸਾਹਿਬ 'ਚ 1 ਇੰਚ ਤੱਕ ਹੋਰ ਤਾਜ਼ਾ ਬਰਫ ਜੰਮ ਗਈ ਹੈ।ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਦੱਸਿਆ ਹੈ ਕਿ ਬਰਫਬਾਰੀ ਕਾਰਨ ਯਾਤਰੀਆਂ ਨੂੰ ਘਾਂਗਰੀਆ 'ਚ ਹੀ ਰੋਕ ਦਿੱਤਾ ਗਿਆ ਪਰ ਬੁੱਧਵਾਰ ਨੂੰ ਮੌਸਮ ਸਾਫ ਹੁੰਦਿਆਂ ਹੀ ਸਵੇਰੇ 7 ਵਜੇ ਘਾਂਗਰੀਆ ਤੋਂ 1080 ਯਾਤਰੀ ਹੇਮਕੁੰਟ ਸਾਹਿਬ ਲਈ ਰਾਵਾਨਾ ਹੋ ਗਏ।

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1999 'ਚ 17 ਜੂਨ ਨੂੰ ਬਰਫਬਾਰੀ ਹੋਈ ਸੀ। ਬੁੱਧਵਾਰ ਨੂੰ ਗੋਬਿੰਦਘਾਟ ਤੋਂ 6000 ਤੋਂ ਜ਼ਿਆਦਾ ਤੀਰਥ ਯਾਤਰੀਆਂ ਦਾ ਜੱਥਾ ਹੇਮਕੁੰਟ ਲਈ ਰਵਾਨਾ ਹੋਇਆ।


Iqbalkaur

Content Editor

Related News