ਹਿਮਾਚਲ ਦੀਆਂ ਚੋਟੀਆਂ ’ਤੇ ਬਰਫ਼ਬਾਰੀ ਜਾਰੀ, ਮਨਾਲੀ-ਲੇਹ ਹਾਈਵੇਅ ਬੰਦ

Thursday, Sep 22, 2022 - 11:37 AM (IST)

ਹਿਮਾਚਲ ਦੀਆਂ ਚੋਟੀਆਂ ’ਤੇ ਬਰਫ਼ਬਾਰੀ ਜਾਰੀ, ਮਨਾਲੀ-ਲੇਹ ਹਾਈਵੇਅ ਬੰਦ

ਸ਼ਿਮਲਾ/ਕੇਲਾਂਗ (ਰਾਜੇਸ਼, ਬਿਊਰੋ)- ਹਿਮਾਚਲ ’ਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਸੂਬੇ ਦੇ ਲਾਹੌਲ-ਸਪੀਤੀ ਜ਼ਿਲ੍ਹੇ ਦੀਆਂ ਚੋਟੀਆਂ ’ਤੇ ਬਰਫ਼ਬਾਰੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਲਾਹੌਲ-ਸਪੀਤੀ ਦੀਆਂ ਚੋਟੀਆਂ ’ਤੇ ਬਰਫ਼ਬਾਰੀ ਦੇਖੀ ਗਈ ਹੈ। ਆਬਾਦੀ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਨਹੀਂ ਹੋਈ ਹੈ। ਮਨਾਲੀ-ਲੇਹ ਮਾਰਗ ’ਤੇ ਬਰਫਬਾਰੀ ਜਾਰੀ ਹੈ। ਬਾਰਾਲਾਚਾ ਅਤੇ ਤੰਗਲੰਗਲਾ ਦੱਰੇ ’ਚ 8 ਤੋਂ 10 ਇੰਚ ਤੱਕ ਬਰਫਬਾਰੀ ਹੋ ਚੁੱਕੀ ਹੈ, ਜਦਕਿ ਇਹ ਸਿਲਸਿਲਾ ਅਜੇ ਵੀ ਜਾਰੀ ਹੈ। 

ਬਰਫ਼ਬਾਰੀ ਹੋਣ ਨਾਲ ਮਨਾਲੀ-ਲੇਹ ਮਾਰਗ ਨੂੰ ਸੈਲਾਨੀਆਂ ਸਮੇਤ ਸਾਰੇ ਤਰ੍ਹਾਂ ਦੇ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਮੌਸਮ ਦੇ ਹਾਲਾਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੇਹ ਜਾ ਰਹੇ ਵਾਹਨਾਂ ਨੂੰ ਦਾਰਚਾ ਵਿਖੇ ’ਚ ਰੋਕ ਦਿੱਤਾ ਹੈ। ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਰਸਤਾ ਸੈਲਾਨੀਆਂ ਲਈ ਬੰਦ ਕਰ ਦਿੱਤਾ ਹੈ। ਸਾਰੇ ਸੈਲਾਨੀਆਂ ਨੂੰ ਦਾਰਚਾ ਚੈੱਕ ਪੋਸਟ ’ਤੇ ਰੋਕ ਦਿੱਤਾ ਗਿਆ ਹੈ। ਬਾਰਾਲਾਚਾ ਦੱਰੇ ਸਮੇਤ ਜਾਂਸਕਰ ਅਤੇ ਸ਼ਿੰਕੁਲਾ ਵੱਲ ਜਾਣ ਵਾਲੇ ਸੈਲਾਨੀਆਂ ਨੂੰ ਵੀ ਦਾਰਚਾ ’ਚ ਰੋਕ ਦਿੱਤਾ ਗਿਆ ਹੈ। ਸ਼ਿੰਕੁਲਾ ਦੱਰੇ ’ਚ ਬੀਤੀ ਰਾਤ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਜਾਂਸਕਰ ਘਾਟੀ ਦਾ ਪਾਦੁਮ ਰਸਤਾ ਵੀ ਬੰਦ ਹੋ ਗਿਆ ਹੈ।

ਪਹਾੜਾਂ ’ਤੇ ਬਰਫ਼ਬਾਰੀ ਨਾਲ ਲਾਹੌਲ ਨਾਲ ਕੁੱਲੂ-ਮਨਾਲੀ ’ਚ ਤਾਪਮਾਨ ਡਿੱਗਣ ਨਾਲ ਠੰਡ ਵੱਧ ਗਈ ਹੈ। ਲੋਕਾਂ ਨੇ ਗਰਮ ਕੱਪੜਿਆਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਓਧਰ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ ਪ੍ਰਦੇਸ਼ ’ਚ 27 ਸਤੰਬਰ ਤੱਕ ਮੌਸਮ ਖਰਾਬ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਹਿੱਸਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ। 


author

Tanu

Content Editor

Related News