ਹਿਮਾਚਲ ''ਚ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ
Wednesday, Nov 13, 2019 - 06:49 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਅਗਲੇ 24 ਘੰਟਿਆਂ 'ਚ ਮੌਸਮ 'ਚ ਬਦਲਾਅ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਸੂਬੇ ਦੇ ਮੱਧ ਪਰਬਤੀ ਅਤੇ ਪਹਾੜੀ ਇਲਾਕਿਆਂ 'ਚ 15 ਨਵੰਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ 14 ਨਵੰਬਰ ਨੂੰ ਹਿਮਾਚਲ 'ਚ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਪੂਰੇ ਸੂਬੇ 'ਚ 14 ਤੋਂ 16 ਨਵੰਬਰ ਤੱਕ ਮੌਸਮ ਖਰਾਬ ਰਹੇਗਾ। 17 ਤੋਂ 19 ਨਵੰਬਰ ਤੱਕ ਮੌਸਮ ਸਾਫ ਹੋਵੇਗਾ। ਦੱਸਿਆ ਜਾਂਦਾ ਹੈ ਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੌਸਮ'ਚ ਬਦਲਾਅ ਆ ਰਿਹਾ ਹੈ। ਇਸ ਨਾਲ ਮੱਧ ਖੇਤਰਾਂ 'ਚ ਬਾਰਿਸ਼ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਮਨਾਲੀ, ਸਨੋ ਪੁਆਇੰਟ ਸੋਲੰਗਨਾਲਾ, ਫਾਤਰੂ, ਗੁਲਾਬਾ, ਮੜੀ, ਕੋਠੀ 'ਚ ਸ਼ੀਤਲਹਿਰ ਦਾ ਪ੍ਰਕੋਪ ਜਾਰੀ ਹੈ। ਦੱਸ ਦੇਈਏ ਕਿ ਅੱਜ ਭਾਵ ਬੁੱਧਵਾਰ ਨੂੰ ਸ਼ਿਮਲਾ 'ਚ ਬੱਦਲ ਛਾਏ ਰਹੇ ਅਤੇ ਸੂਬੇ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ।