ਹਿਮਾਚਲ ''ਚ ਹੋਵੇਗੀ ਸਨੋਅ ਡਰਾਈਵਿੰਗ, ਸੈਰ-ਸਪਾਟਾ ਵਿਭਾਗ ਨੇ ਕੰਪਨੀ ਨਾਲ ਕੀਤਾ ਸਮਝੌਤਾ

02/12/2024 2:40:17 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਵਿੰਟਰ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਸੈਰ-ਸਪਾਟਾ ਵਿਭਾਗ ਪਬਲਿਕ ਪ੍ਰਾਈਵੇਡ ਪਾਰਟਨਰਸ਼ਿਪ ਨਾਲ ਮਿਲ ਕੇ ਕੰਮ ਕਰੇਗਾ। ਇਸ ਲਈ ਵਿਭਾਗ ਨੇ ਲਾ ਹਿਮਾਲਿਆ ਕੰਪਨੀ ਨਾਲ ਮਿਲ ਕੇ ਵਿੰਟਰ ਟੂਰਿਜ਼ਮ ਨੂੰ ਪ੍ਰਮੋਟ ਕਰਨ ਦਾ ਕੰਮ ਸੌਂਪਿਆ ਹੈ। ਕੰਪਨੀ ਪ੍ਰਦੇਸ਼ ਦੇ ਜਨਜਾਤੀ ਜ਼ਿਲ੍ਹਾ ਲਾਹੌਲ-ਸਪੀਤੀ 'ਚ ਸੈਲਾਨੀਆਂ ਦੇ ਮਨੋਰੰਜਨ ਲਈ ਇਕ ਪਾਸੇ ਜਿੱਥੇ ਸਨੋਅ ਡਰਾਈਵ ਕਰਵਾਏਗੀ, ਉੱਥੇ ਹੀ ਪ੍ਰਦੇਸ਼ ਦੇ ਅਣਛੂਹੇ ਸੈਰ-ਸਪਾਟਾ ਸਥਾਨਾਂ 'ਤੇ ਸਾਈਟਸੀਇੰਗ ਸੈਰ-ਸਪਾਟੇ ਦਾ ਕੰਮ ਕਰੇਗੀ। 

ਇਹ ਵੀ ਪੜ੍ਹੋ : ਦਰਦਨਾਕ ਹਾਦਸਾ ! ਘਰ 'ਚ ਅੱਗ ਲੱਗਣ ਨਾਲ ਜਿਊਂਦੀਆਂ ਸੜੀਆਂ ਤਿੰਨ ਭੈਣਾਂ

ਦੱਸਣਯੋਗ ਹੈ ਕਿ ਬਰਫ਼ਬਾਰੀ ਤੋਂ ਬਾਅਦ ਸਪੀਤੀ ਘਾਟੀ 'ਚ ਸੈਲਾਨੀਆਂ ਦੀ ਭੀੜ ਵਧਣ ਲੱਗੀ ਹੈ। ਇੱਥੇ ਗੁਆਂਢੀ ਸੂਬਿਆਂ ਤੋਂ ਇਲਾਵਾ ਗੁਜਰਾਤ, ਕਰਨਾਟਕ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ 'ਚ ਕਾਫ਼ੀ ਗਿਣਤੀ 'ਚ ਸੈਲਾਨੀ ਪਹੁੰਚ ਰਹੇ ਹਨ। ਉਨ੍ਹਾਂ ਦੇ ਮਨੋਰੰਜਨ ਲਈ ਕੰਪਨੀ ਸਨੋਅ ਡਰਾਈਵ ਕਰਵਾ ਕੇ ਉਨ੍ਹਾਂ ਦੇ ਸਫ਼ਰ ਨੂੰ ਆਨੰਦਦਾਇਕ ਬਣਾਏਗੀ। ਇਸ ਤੋਂ ਇਲਾਵਾ ਸਪੀਤੀ 'ਚ ਸੈਲਾਨੀਆਂ ਨੂੰ ਆਈਸ ਸਕੇਟਿੰਗ, ਸਨੋਅ ਬਾਈਕਿੰਗ, ਸਨੋਅ ਰਾਈਡਿੰਗ ਵੀ ਕਰਵਾਏਗੀ। ਲਾਅ ਕੰਪਨੀ ਦੇ ਡਾਇਰੈਕਟਰ ਪੁਨਿਤ ਨੇ ਦੱਸਿਆ ਕਿ ਸੈਲਾਨੀਆਂ ਦੇ ਸਫ਼ਰ ਨੂੰ ਯਾਦਗਾਰ ਬਣਾਉਣ ਲਈ ਸੈਰ-ਸਪਾਟਾ ਵਿਭਾਗ ਨਾਲ ਮਿਲ ਕੇ ਇੱਥੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਪੁਨਿਤ ਨੇ ਕਿਹਾ ਕਿ ਘਾਟੀ 'ਚ ਵਾਤਾਵਰਣ ਨੂੰ ਧਿਆਨ 'ਚ ਰੱਖ ਕੇ ਹੀ ਉਹ ਸਨੋਅ ਡਰਾਈਵ ਕਰਵਾ ਰਹੇ ਹਨ। ਇਹ ਅਪ੍ਰੈਲ ਤੱਕ ਜਾਰੀ ਰਹੇਗੀ। ਇਸ ਦੌਰਾਨ 16 ਗੱਡੀਆਂ 'ਚ 32 ਲੋਕਾਂ ਨੂੰ ਸਨੋਅ ਡਰਾਈਵ ਕਰਵਾਈ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News