ਘੁਸਪੈਠ ਅਤੇ ਅਪਰਾਧਾਂ ਨੂੰ ਰੋਕਣ ਲਈ ਸੱਪ-ਮਗਰਮੱਛਾਂ ਦੀ ਵਰਤੋਂ ਕਰੇਗੀ BSF!

Tuesday, Apr 07, 2026 - 07:29 AM (IST)

ਘੁਸਪੈਠ ਅਤੇ ਅਪਰਾਧਾਂ ਨੂੰ ਰੋਕਣ ਲਈ ਸੱਪ-ਮਗਰਮੱਛਾਂ ਦੀ ਵਰਤੋਂ ਕਰੇਗੀ BSF!

ਨਵੀਂ ਦਿੱਲੀ (ਭਾਸ਼ਾ) - ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ’ਚ ਨਦੀਆਂ ਵਾਲੇ ਸੰਵੇਦਨਸ਼ੀਲ ਇਲਾਕਿਆਂ ’ਚ ਨਾਜਾਇਜ਼ ਘੁਸਪੈਠ ਅਤੇ ਸਰਹੱਦ ਪਾਰ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਮਗਰਮੱਛ ਅਤੇ ਸੱਪ ਛੱਡਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਹੀ ਹੈ। ਇਸ ਯੋਜਨਾ ’ਤੇ 9 ਫਰਵਰੀ ਨੂੰ ਦਿੱਲੀ ’ਚ ਫੋਰਸ ਦੇ ਮੁੱਖ ਦਫ਼ਤਰ ’ਚ ਹੋਈ ਇਕ ਮੀਟਿੰਗ ’ਚ ਚਰਚਾ ਕੀਤੀ ਗਈ ਸੀ। ਇਸ ਮੀਟਿੰਗ ਤੋਂ ਬਾਅਦ 4,096 ਕਿਲੋਮੀਟਰ ਲੰਬੀ ਸਰਹੱਦ ’ਤੇ ਤਾਇਨਾਤ ਸਥਾਨਕ ਇਕਾਈਆਂ ਤੋਂ ਇਸ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਦੀ ਰਾਏ ਮੰਗੀ ਗਈ।

ਇਹ ਵੀ ਪੜ੍ਹੋ - ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ ਜਮਾਤ ਤੱਕ ਹੁਣ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ

ਇਸ ਸਬੰਧ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਬੀ. ਐੱਸ. ਐੱਫ. ਨੇ ਪ੍ਰਸਤਾਵ ਦਿੱਤਾ ਹੈ ਕਿ ਫੋਰਸ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਹੁਕਮਾਂ ਅਨੁਸਾਰ ‘ਅਭਿਆਨ ਸਬੰਧੀ’ ਸਫਲਤਾ ਹਾਸਲ ਕਰਨ ਲਈ, ਨਦੀਆਂ ਵਾਲੇ ਸੰਵੇਦਨਸ਼ੀਲ ਇਲਾਕਿਆਂ ’ਚ ਸੱਪ ਅਤੇ ਮਗਰਮੱਛ ਵਰਗੇ ਰੇਂਗਣ ਵਾਲੇ ਜੀਵਾਂ ਨੂੰ ਛੱਡਣ ਦੀ ਵਿਹਾਰਕਤਾ ’ਤੇ ਵਿਚਾਰ ਕਰਨਾ ਚਾਹੀਦਾ ਹੈ। ਹਾਲਾਂਕਿ ਕਈ ਸਥਾਨਕ ਕਮਾਂਡਰਾਂ ਨੇ ਇਹ ਗੱਲ ਉਠਾਈ ਕਿ ਨਦੀਆਂ ਵਾਲੇ ਇਲਾਕਿਆਂ ’ਚ ਰੇਂਗਣ ਵਾਲੇ ਜੀਵਾਂ ਨੂੰ ਛੱਡਣਾ ਵਿਹਾਰਕ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸਰਹੱਦ ਦੇ ਕਈ ਇਲਾਕਿਆਂ ’ਚ ਆਬਾਦੀ ਰਹਿੰਦੀ ਹੈ ਅਤੇ ਹੜ੍ਹ ਦੇ ਦੌਰਾਨ ਜੇਕਰ ਇਹ ਜਾਨਵਰ ਉਥੇ ਮੌਜੂਦ ਹੋਣ ਤਾਂ ਸਥਾਨਕ ਲੋਕਾਂ ਲਈ ਸਮੱਸਿਆ ਖੜ੍ਹੀ ਹੋ ਸਕਦੀ ਹੈ।

ਇਹ ਵੀ ਪੜ੍ਹੋ - ਸਕੂਲਾਂ 'ਚ Mobile Phone Ban: ਦੁਨੀਆ ਭਰ ਦੇ 58% ਦੇਸ਼ਾਂ ਨੇ ਲਗਾਈਆਂ ਪਾਬੰਦੀਆਂ

856 ਕਿਲੋਮੀਟਰ ਹਿੱਸਾ ਅਜੇ ਵੀ ਬਿਨਾਂ ਵਾੜ ਦੇ
ਗ੍ਰਹਿ ਮੰਤਰਾਲਾ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ, ਭਾਰਤ-ਬੰਗਲਾਦੇਸ਼ ਸਰਹੱਦ ਦਾ ਲੱਗਭਗ 856 ਕਿਲੋਮੀਟਰ ਹਿੱਸਾ ਅਜੇ ਵੀ ਬਿਨਾਂ ਵਾੜ ਦੇ ਹੈ, ਜਿਸ ਦਾ ਕਾਰਨ ਸੰਘਣੇ ਜੰਗਲ ਅਤੇ ਨਦੀਆਂ ਵਾਲੇ ਇਲਾਕਿਆਂ ਵਰਗੀਆਂ ਮੁਸ਼ਕਲ ਭੂਗੋਲਿਕ ਸਥਿਤੀਆਂ ਹਨ। ਭਾਰਤ-ਬੰਗਲਾਦੇਸ਼ ਸਰਹੱਦ ’ਤੇ ਗੁਆਂਢੀ ਦੇਸ਼ ਤੋਂ ਘੁਸਪੈਠ ਦਾ ਖਤਰਾ ਬਣਿਆ ਰਹਿੰਦਾ ਹੈ, ਨਾਲ ਹੀ ਮਨੁੱਖੀ ਸਮੱਗਲਿੰਗ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਜਾਅਲੀ ਭਾਰਤੀ ਕਰੰਸੀ ਅਤੇ ਹਥਿਆਰਾਂ ਤੇ ਗੋਲਾ-ਬਾਰੂਦ ਦੀ ਸਮੱਗਲਿੰਗ ਵਰਗੇ ਵੱਖ-ਵੱਖ ਸਰਹੱਦ-ਪਾਰ ਅਪਰਾਧ ਵੀ ਹੁੰਦੇ ਰਹਿੰਦੇ ਹਨ।

ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਲੋਕਾਂ ਨੂੰ ਲੱਗਾ ਵੱਡਾ ਝਟਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News