''ਇਸ ਨੇ ਡੱਸਿਐ...'' ਡਾਕਟਰ ਮੋਹਰੇ ਜਾ ਰੱਖਿਆ ਜ਼ਿੰਦਾ ਸੱਪ, ਪੈ ਗਈਆਂ ਭਾਜੜਾਂ (ਵੀਡੀਓ)
Tuesday, Jan 13, 2026 - 03:42 PM (IST)
ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਹੋਈ ਇਕ ਅਜੀਬੋ-ਗਰੀਬ ਘਟਨਾ 'ਚ ਇਕ ਈ-ਰਿਕਸ਼ਾ ਚਾਲਕ ਆਪਣੀ ਜੇਬ 'ਚ ਸੱਪ ਲੈ ਕੇ ਜ਼ਿਲ੍ਹਾ ਹਸਪਤਾਲ ਪਹੁੰਚ ਗਿਆ। ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਸੁਪਰਡੈਂਟ ਨੀਰਜ ਅਗਰਵਾਲ ਨੇ ਮੰਗਲਵਾਰ ਨੂੰ ਦੱਸਿਆ ਕਿ ਮਥੁਰਾ ਨਗਰ ਦਾ ਨਿਵਾਸੀ ਈ-ਰਿਕਸ਼ਾ ਚਾਲਕ ਦੀਪਕ (39) ਸੋਮਵਾਰ ਨੂੰ ਆਪਣੀ ਜੇਬ 'ਚ ਕਰੀਬ ਡੇਢ ਫੁੱਟ ਲੰਬਾ ਸੱਪ ਲੈ ਕੇ ਹਸਪਤਾਲ ਆਇਆ ਅਤੇ ਕਿਹਾ ਕਿ ਇਸੇ ਸੱਪ ਨੇ ਉਸ ਨੂੰ ਡੱਸਿਆ ਹੈ। ਲਿਹਾਜਾ ਉਸ ਨੂੰ 'ਐਂਟੀ ਵੇਨਮ ਇੰਜੈਕਸ਼ਨ' (ਜ਼ਹਿਰ ਦੇ ਪ੍ਰਭਾਵ ਤੋਂ ਬਚਾਉਣ ਵਾਲਾ ਇੰਜੈਕਸ਼ਨ) ਲਗਾਇਆ ਜਾਵੇ।
मथुरा में एक ई-रिक्शा वाले को सांप ने काट लिया।
— Govind Pratap Singh | GPS (@govindprataps12) January 13, 2026
सांप ऐसा वैसा नहीं- एकदम फ़नधारी
आदमी जिला अस्पताल में खड़े होकर चिल्ला रहा था कि उसका इलाज नहीं हो रहा।
तभी एक ने कहा - कहां है सांप? तो उसने जैकेट के अंदर से जिंदा सांप निकाल कर दिखा दिया।
ग़ज़ब धुरंधर लोग हैं 😂 pic.twitter.com/k4nSnrIRin
ਉਨ੍ਹਾਂ ਦੱਸਿਆ ਕਿ ਦੀਪਕ ਨੂੰ ਕਿਹਾ ਗਿਆ ਕਿ ਉਹ ਸੱਪ ਨੂੰ ਹਸਪਤਾਲ ਦੇ ਬਾਹਰ ਛੱਡ ਕੇ ਆਏ, ਕਿਉਂਕਿ ਇਸ ਨਾਲ ਦੂਜੇ ਮਰੀਜ਼ਾਂ ਨੂੰ ਖ਼ਤਰਾ ਹੋ ਸਕਦਾ ਹੈ। ਉਸ ਦੇ ਨਹੀਂ ਮੰਨਣ 'ਤੇ ਪੁਲਸ ਨੂੰ ਬੁਲਾਇਆ ਗਿਆ, ਜਿਸ ਨੇ ਸੱਪ ਨੂੰ ਇਕ ਡੱਬੇ 'ਚ ਬੰਦ ਕੀਤਾ। ਅਗਰਵਾਲ ਨੂੰ ਦੱਸਿਆ ਕਿ ਉਸ ਤੋਂ ਬਾਅਦ ਦੀਪਕ ਨੂੰ ਐਂਟੀ ਵੇਨਮ ਇੰਜੈਕਸ਼ਨ ਦਿੱਤਾ ਗਿਆ ਅਤੇ ਉਹ ਆਪਣੇ ਘਰ ਚੱਲਾ ਗਿਆ। ਹਾਲਾਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਸੱਪ ਦੀਪਕ ਦਾ ਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
