ਵੱਡੀ ਖ਼ਬਰ : ਤਸਕਰਾਂ ਨਾਲ ਹੋਏ ਮੁਕਾਬਲੇ 'ਚ ਹੈੱਡ ਕਾਂਸਟੇਬਲ ਨੇ ਗੁਆਈ ਜਾਨ

Sunday, May 18, 2025 - 03:45 PM (IST)

ਵੱਡੀ ਖ਼ਬਰ : ਤਸਕਰਾਂ ਨਾਲ ਹੋਏ ਮੁਕਾਬਲੇ 'ਚ ਹੈੱਡ ਕਾਂਸਟੇਬਲ ਨੇ ਗੁਆਈ ਜਾਨ

ਜੌਨਪੁਰ/ਲਖਨਊ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ 'ਚ ਗਊ ਤਸਕਰਾਂ ਦੇ ਪਿਕ-ਅੱਪ ਵਾਹਨ ਨਾਲ ਕੁਚਲੇ ਜਾਣ ਕਾਰਨ ਇੱਕ ਹੈੱਡ ਕਾਂਸਟੇਬਲ ਦੀ ਮੌਤ ਤੋਂ ਬਾਅਦ ਪੁਲਸ ਨੇ ਇਕ ਮੁਕਾਬਲੇ 'ਚ ਇਕ ਗਊ ਤਸਕਰ ਨੂੰ ਮਾਰ ਦਿੱਤਾ ਜਦੋਂ ਕਿ ਉਸ ਦੇ ਦੋ ਸਾਥੀਆਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ। ਇਕ ਉੱਚ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਸ਼ਾਂਤ ਕੁਮਾਰ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਜੌਨਪੁਰ ਜ਼ਿਲ੍ਹੇ 'ਚ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ, ਚੰਦਵਕ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ (ਐੱਸਐੱਚਓ) ਸੱਤਿਆ ਪ੍ਰਕਾਸ਼ ਸਿੰਘ ਸ਼ਨੀਵਾਰ ਰਾਤ ਲਗਭਗ 11:50 ਵਜੇ ਆਜ਼ਮਗੜ੍ਹ-ਵਾਰਾਣਸੀ ਸੜਕ 'ਤੇ ਪੁਲਸ ਮੁਲਾਜ਼ਮਾਂ ਨਾਲ ਯਾਤਰਾ ਕਰ ਰਹੇ ਸਨ ਜਦੋਂ ਕਈ ਗਊ ਤਸਕਰ ਇਕ ਪਿਕਅੱਪ 'ਚ ਵਾਰਾਣਸੀ ਵੱਲ ਜਾ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ MA ਦੇ ਵਿਦਿਆਰਥੀ ਦੇ ਪਾਕਿ ਏਜੰਟ ਨਾਲ ਕੁਨੈਕਸ਼ਨ ! ਜਾਂਚ 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਖੁਲਾਸੇ

ਕੁਮਾਰ ਨੇ ਕਿਹਾ ਕਿ ਜਦੋਂ ਪੁਲਸ ਫੋਰਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣੀ ਗੱਡੀ ਪੁਲਸ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਪਿਕਅੱਪ ਗੱਡੀ 'ਚ ਸਵਾਰ ਲੋਕ ਹੈੱਡ ਕਾਂਸਟੇਬਲ ਦੁਰਗੇਸ਼ ਕੁਮਾਰ ਸਿੰਘ ਨੂੰ ਟੱਕਰ ਮਾਰਦੇ ਹੋਏ ਵਾਰਾਣਸੀ ਵੱਲ ਭੱਜਣ ਲੱਗੇ। ਬਿਆਨ ਅਨੁਸਾਰ, ਇਸ ਘਟਨਾ ਤੋਂ ਬਾਅਦ ਪੁਲਸ ਫੋਰਸ ਸਰਗਰਮ ਹੋ ਗਈ ਅਤੇ ਜ਼ਿਲ੍ਹੇ ਦੀ ਐੱਸਓਜੀ ਟੀਮ ਨੇ ਪਿਕਅੱਪ ਦਾ ਪਿੱਛਾ ਕੀਤਾ।

ਇਹ ਵੀ ਪੜ੍ਹੋ : ਤੌਬਾ-ਤੌਬਾ ! ਚਾਚੇ ਨਾਲ ਭੱਜ ਗਈ ਘਰਵਾਲੀ, ਲੱਭਣ ਵਾਲੇ ਨੂੰ ਪਤੀ ਦੇਵੇਗਾ ਇਨਾਮ

ਬਿਆਨ 'ਚ ਕਿਹਾ ਗਿਆ ਹੈ ਕਿ ਇਸ ਦੌਰਾਨ, ਗੰਭੀਰ ਜ਼ਖਮੀ ਹੈੱਡ ਕਾਂਸਟੇਬਲ ਨੂੰ ਵਾਰਾਣਸੀ ਟਰਾਮਾ ਸੈਂਟਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ 'ਚ ਪੁਲਸ ਨੇ ਚੰਦਵਕ ਥਾਣੇ 'ਚ ਪਿਕਅੱਪ ਗੱਡੀ ਅਤੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਪੁਲਸ ਪਿਕਅੱਪ ਅਤੇ ਗਊ ਤਸਕਰਾਂ ਦੀ ਭਾਲ 'ਚ ਵਾਰਾਣਸੀ ਦੇ ਚੋਲਾਪੁਰ ਪੁਲਸ ਸਟੇਸ਼ਨ ਅਧੀਨ ਆਉਂਦੇ ਤਾਲਾ ਬੇਲਾ ਪਿੰਡ ਪਹੁੰਚੀ, ਜਿੱਥੇ ਗਊ ਤਸਕਰ ਪਿਕਅੱਪ ਗੱਡੀ ਨੂੰ ਛੱਡ ਕੇ 2 ਮੋਟਰਸਾਈਕਲਾਂ 'ਤੇ ਚੰਦਵਕ ਵੱਲ ਭੱਜਣ ਲੱਗੇ। ਪੁਲਸ ਅਨੁਸਾਰ ਮੋਟਰਸਾਈਕਲ 'ਤੇ ਬੈਠੇ ਗਊ ਤਸਕਰਾਂ ਨੇ ਚੰਦਵਕ ਪੁਲਸ ਸਟੇਸ਼ਨ ਦੀ ਟੀਮ 'ਤੇ ਉਨ੍ਹਾਂ ਨੂੰ ਮਾਰਨ ਦੇ ਇਰਾਦੇ ਨਾਲ ਗੋਲੀਬਾਰੀ ਕੀਤੀ, ਇਸ ਲਈ ਪੁਲਸ ਟੀਮ ਨੇ ਵੀ ਸਵੈ-ਰੱਖਿਆ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : 'ਨਿਆਂ ਹੋਇਆ' : ਭਾਰਤੀ ਫ਼ੌਜ ਨੇ 'ਆਪਰੇਸ਼ਨ ਸਿੰਦੂਰ' ਦਾ ਵੀਡੀਓ ਕੀਤਾ ਜਾਰੀ

ਪੁਲਸ ਨੇ ਦੱਸਿਆ ਕਿ ਇਸ ਦੌਰਾਨ ਜੌਨਪੁਰ ਦੇ ਮਥੁਰਾਪੁਰ ਕੋਟਵਾ ਦੇ ਰਹਿਣ ਵਾਲੇ ਸਲਮਾਨ ਨੂੰ ਛਾਤੀ 'ਚ ਗੋਲੀ ਲੱਗਣ ਤੋਂ ਬਾਅਦ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਲਿਜਾਇਆ ਗਿਆ। ਹਾਲਾਂਕਿ, ਪੁਲਸ ਅਨੁਸਾਰ, ਸੀਐੱਚਸੀ ਦੇ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਲਈ ਜੌਨਪੁਰ ਜ਼ਿਲ੍ਹਾ ਹਸਪਤਾਲ ਭੇਜਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਕਾਰਵਾਈ 'ਚ ਸਲਮਾਨ ਤੋਂ ਇਲਾਵਾ, ਵਾਰਾਣਸੀ ਦੇ ਚੌਬੇਪੁਰ ਨਿਵਾਸੀ ਨਰਿੰਦਰ ਯਾਦਵ ਅਤੇ ਤਾਡੀਆ ਨਿਵਾਸੀ ਗੋਲੂ ਯਾਦਵ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਦੂਜ ਮੋਟਰਸਾਈਕਲਾਂ 'ਤੇ ਸਵਾਰ ਰਾਹੁਲ ਯਾਦਵ, ਰਾਜੂ ਯਾਦਵ ਅਤੇ ਆਜ਼ਾਦ ਯਾਦਵ ਫਰਾਰ ਹੋ ਗਏ। ਪੁਲਸ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News