ਪ੍ਰਾਈਵੇਟ ਪਾਰਟਸ ''ਚ ਕਰੋੜਾਂ ਦਾ ਸੋਨਾ ਲੁਕੋ ਲਿਆਏ ਤਸਕਰ, 2 ਹਜ਼ਾਰ ਕਿੱਲੋਮੀਟਰ ਦੂਰੋਂ ਲੈ ਆਏ ਸਾਢੇ 6 ਕਿੱਲੋ ਸੋਨਾ

Friday, Jul 07, 2023 - 04:50 AM (IST)

ਨਵੀਂ ਦਿੱਲੀ (ਭਾਸ਼ਾ): ਤਸਕਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਚੀਜ਼ਾਂ ਇਕ ਦੇਸ਼ ਤੋਂ ਦੂਜੇ ਦੇਸ਼ ਲਿਜਾਉਣ ਦੇ ਨਿੱਤ ਨਵੇਂ-ਨਵੇਂ ਤਰੀਕੇ ਘੜੇ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਅੱਜ ਦਿੱਲੀ ਏਅਰ ਪੋਰਟ 'ਤੇ ਸਾਹਮਣੇ ਆਇਆ ਜਿੱਥੇ 3 ਤਸਕਰ ਆਪਣੇ ਪ੍ਰਾਈਵੇਟ ਪਾਰਟ ਵਿਚ ਕਰੋੜਾਂ ਰੁਪਏ ਦਾ ਸੋਨਾ ਲੁਕਾ ਕੇ ਲੈ ਆਏ। ਉਹ ਦੁਬਈ ਤੋਂ ਤਾਂ ਸੋਨਾ ਲੈ ਆਏ ਪਰ ਇੱਥੇ ਏਅਰ ਪੋਰਟ 'ਤੇ ਕਸਟਮ ਅਧਿਕਾਰੀਆਂ ਨੂੰ ਧੋਖਾ ਨਹੀਂ ਦੇ ਪਾਏ। 

ਇਹ ਖ਼ਬਰ ਵੀ ਪੜ੍ਹੋ - MP ਸੰਜੇ ਸਿੰਘ ਪਤਨੀ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਵਿਰੋਧੀਆਂ 'ਤੇ ਵਿੰਨ੍ਹੇ ਨਿਸ਼ਾਨੇ

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ 'ਤੇ ਤਿੰਨ ਕਰੋੜ ਰੁਪਏ ਤੋਂ ਵੱਧ ਕੀਮਤ ਦੇ ਸੋਨੇ ਨੂੰ ਆਪਣੇ ਪ੍ਰਾਈਵੇਟ ਪਾਰਟ (Rectum) ਵਿਚ ਲੁਕੋ ਕੇ ਉਸ ਦੀ ਕਥਿਤ ਤਸਕਰੀ ਕਰਨ ਦਾ ਦੋਸ਼ ਹੈ। ਕਸਟਮ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਮੰਗਲਵਾਰ ਸਵੇਰੇ ਦੁਬਈ ਤੋਂ ਪਰਤਨ ਤੋਂ ਬਾਅਦ ਜਾਂਚ ਕੀਤੀ ਗਈ ਜੋ ਵੱਖ-ਵੱਖ ਉਡਾਣਾਂ ਰਾਹੀਂ ਇੱਥੇ ਆਏ ਸਨ। ਉਨ੍ਹਾਂ ਕਿਹਾ ਕਿ ਤਿੰਨਾਂ ਨੇ 3.28 ਕਰੋੜ ਰੁਪਏ ਕੀਮਤ ਦੇ ਸੋਨੇ ਦੀ ਪੇਸਟ ਬਣਾ ਕੇ ਆਪਣੇ ਪ੍ਰਾਈਵੇਟ ਪਾਰਟਸ ਵਿਚ ਲੁਕੋ ਰੱਖਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਖ਼ਾਲਿਸਤਾਨ ਮਾਮਲੇ 'ਤੇ ਜਸਟਿਨ ਟਰੂਡੋ ਦੇ ਬਿਆਨ 'ਤੇ ਭਾਰਤੀ ਵਿਦੇਸ਼ ਮੰਤਰਾਲੇ ਦਾ ਜਵਾਬ, ਕਹੀਆਂ ਇਹ ਗੱਲਾਂ

ਸਫ਼ਾਈ ਦਲ ਦੇ ਮੁਲਾਜ਼ਮ ਨਾਲ ਸੀ ਗੰਢ-ਤੁਪ

ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪਹੁੰਚਣ 'ਤੇ ਦੋ ਤਸਕਰਾਂ ਨੇ ਆਪਣੇ ਸਰੀਰ ਵਿਚੋਂ ਸੋਨਾ ਕੱਢ ਕੇ ਹਵਾਈ ਅੱਡੇ ਦੀ ਆਗਮਨ ਵਾਲੀ ਜਗ੍ਹਾ 'ਤੇ ਬਣੇ ਪਖ਼ਾਨੇ ਦੇ ਟੈਂਕ ਵਿਚ ਲੁਕਾ ਦਿੱਤਾ। ਤੀਜੇ ਯਾਤਰੀ ਨੇ ਵਿਮਾਨ ਦੇ ਪਖ਼ਾਨੇ ਵਿਚ ਸੋਨਾ ਲੁਕਾ ਦਿੱਤਾ ਸੀ ਜਿਸ ਨੂੰ ਸਫ਼ਾਈ ਦਲ ਦੇ ਇਕ ਮੁਲਾਜ਼ਮ ਨੇ ਚੁੱਕਣਾ ਸੀ। ਅਧਿਕਾਰੀ ਨੇ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਸਕਰਾਂ ਤੋਂ ਸਾਢੇ 6 ਕਿੱਲੋ ਸੋਨਾ ਜ਼ਬਤ ਕੀਤਾ ਗਿਆ ਹੈ ਜਿਸ ਦੀ ਕੀਮਤ ਤਕਰੀਬਨ 3.28 ਕਰੋੜ ਰੁਪਏ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News