ਯੇਚੁਰੀ ਦੀ ਸ਼ਿਕਾਇਤ ''ਤੇ ਸਮਰੀਤੀ ਇਰਾਨੀ ਤੋਂ ਸਵਾਲ ਕਰੇਗੀ ਸੰਸਦੀ ਕਮੇਟੀ

04/28/2016 12:01:21 PM

ਨਵੀਂ ਦਿੱਲੀ— ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਬੁੱਧਵਾਰ ਨੂੰ ਫੈਸਲਾ ਕੀਤਾ ਕਿ ਸੀ.ਪੀ.ਆਈ. (ਐੱਮ) ਜਨਰਲ ਸਕੱਤਰ ਸੀਤਾਰਾਮ ਯੇਚੁਰੀ ਵੱਲੋਂ ਦਿੱਤੇ ਗਏ ਵਿਸ਼ੇਸ਼ ਅਧਿਕਾਰ ਹਨਨ ਦੇ ਨੋਟਿਸ ''ਤੇ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਸਮਰੀਤੀ ਇਰਾਨੀ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ। ਯੇਚੁਰੀ ਨੇ ਜੇ.ਐੱਨ.ਯੂ. ਨਾਲ ਜੁੜੇ ਵਿਵਾਦ ''ਤੇ ਚਰਚਾ ਦੌਰਾਨ ਇਰਾਨੀ ਦੀਆਂ ਟਿੱਪਣੀਆਂ ਨੂੰ ਲੈ ਕੇ ਇਹ ਨੋਟਿਸ ਦਿੱਤਾ ਸੀ। ਯੇਚੁਰੀ ਨੇ ਦੋਸ਼ ਲਗਾਇਆ ਸੀ ਕਿ ਐੱਚ.ਆਰ.ਡੀ. ਮੰਤਰੀ ਨੇ ਦੇਵੀ ਦੁਰਗਾ ਬਾਰੇ ਕੁਝ ਅਜਿਹੀਆਂ ਟਿੱਪਣੀਆਂ ਨੂੰ ਯੇਚੁਰੀ ਦਾ ਬਿਆਨ ਦੱਸ ਦਿੱਤਾ ਸੀ, ਜੋ ਉਨ੍ਹਾਂ ਨੇ ਕਦੇ ਨਹੀਂ ਦਿੱਤਾ ਸੀ। ਯੇਚੁਰੀ ਨੇ ਦੋਸ਼ ਲਗਾਇਆ ਸੀ ਕਿ ਇਰਾਨੀ ਦੀ ਅਜਿਹੀ ਹਰਕਤ ਕਾਰਨ ਉਨ੍ਹਾਂ ਨੂੰ ਧਮਕੀ ਭਰੇ ਫੋਨ ਅਤੇ ਈ-ਮੇਲਜ਼ ਮਿਲੇ।
ਇਹ ਮੁੱਦਾ ਰਾਜ ਸਭਾ ''ਚ ਪਿਛਲੇ ਮਹੀਨੇ ਜੇ.ਐੱਨ.ਯੂ. ਵਿਵਾਦ ''ਤੇ ਬਹਿਸ ਨਾਲ ਜੁੜਿਆ ਹੈ। ਵਿਸ਼ੇਸ਼ ਅਧਿਕਾਰ ਕਮੇਟੀ ਨੇ ਐੱਚ.ਆਰ.ਡੀ. ਮੰਤਰੀ ਦੇ ਖਿਲਾਫ ਇਸ ਮੁੱਦੇ ''ਤੇ ਪਹਿਲੀ ਵਾਰ ਰਸਮੀ ਤੌਰ ''ਤੇ ਵਿਚਾਰ ਬੁੱਧਵਾਰ ਨੂੰ ਕੀਤਾ। ਵਿਸ਼ੇਸ਼ ਅਧਿਕਾਰ ਕਮੇਟੀ ''ਚ ਯੇਚੁਰੀ ਵੀ ਮੈਂਬਰ ਹਨ। ਚਰਚਾ ਲਈ ਜਦੋਂ ਇਹ ਮੁੱਦਾ ਆਇਆ ਤਾਂ ਯੇਚੁਰੀ ਨੇ ਬੈਠਕ ਤੋਂ ਖੁਦ ਨੂੰ ਵੱਖ ਨਹੀਂ ਕੀਤਾ। ਕਮੇਟੀ ''ਚ ਮੈਂਬਰ ਭਾਜਪਾ ਸੰਸਦ ਮੈਂਬਰ ਵਿਨੇ ਕਟਿਆਰ ਇਸ ਬੈਠਕ ''ਚ ਨਹੀਂ ਆਏ। ਰਾਜ ਸਭਾ ਦੇ ਉਪ ਸਭਾਪਤੀ ਪੀ.ਜੇ. ਕੁਰੀਅਨ ਦੀ ਪ੍ਰਧਾਨਗੀ ''ਚ ਹੋਈ ਬੈਠਕ ''ਚ ਸਿਰਫ ਵਿਰੋਧੀ ਮੈਂਬਰ ਜੇ.ਡੀ.ਯੂ. ਸੰਸਦ ਮੈਂਬਰ ਕੇ.ਸੀ. ਤਿਆਗੀ, ਸੀ.ਪੀ.ਆਈ.ਐੱਮ. ਦੇ ਸੀਤਾਰਾਮ ਯੇਚੁਰੀ, ਕਾਂਗਰਸ ਦੇ ਦਿਗਵਿਜੇ ਸਿੰਘ ਅਤੇ ਬੀ.ਐੱਸ.ਪੀ. ਦੇ ਰਾਜਪਾਲ ਸੈਨੀ ਹੀ ਸ਼ਾਮਲ ਹੋਏ।


Disha

News Editor

Related News