ਕੇਂਦਰੀ ਮੰਤਰੀ ਸਮਰਿਤੀ ਇਰਾਨੀ ਹੋਈ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
Thursday, Oct 29, 2020 - 10:02 AM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਜਾਂਚ 'ਚ ਉਨ੍ਹਾਂ ਨੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਰਾਨੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਰਾਨੀ ਨੇ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਜਲਦ ਤੋਂ ਜਲਦ ਆਪਣੀ ਕੋਵਿਡ-19 ਜਾਂਚ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਟਵੀਟ ਕੀਤਾ,''ਇਸ ਤਰ੍ਹਾਂ ਦੇ ਐਲਾਨ ਲਈ ਸ਼ਬਦਾਂ ਨੂੰ ਤਲਾਸ਼ਨਾ ਮੇਰੇ ਲਈ ਆਮ ਨਹੀਂ ਹੈ, ਇਸ ਲਈ ਇੱਥੇ ਇਸ ਨੂੰ ਮੈਨੂੰ ਸਰ ਰੱਖਣਾ ਹੈ- ਮੇਰੀ ਕੋਵਿਡ-19 ਜਾਂਚ ਪਾਜ਼ੇਟਿਵ ਆਈ ਹੈ ਅੇਤ ਜੋ ਲੋਕ ਮੇਰੇ ਸੰਪਰਕ 'ਚ ਆਏ, ਉਨ੍ਹਾਂ ਨੂੰ ਮੇਰੀ ਅਪੀਲ ਹੈ ਕਿ ਜਲਦ ਤੋਂ ਜਲਦ ਆਪਣੀ ਕੋਵਿਡ-19 ਜਾਂਚ ਕਰਵਾਉਣ।''
ਇਹ ਵੀ ਪੜ੍ਹੋ : 75 ਸਾਲ ਦੀ ਉਮਰ 'ਚ ਤਣ ਪੱਤਣ ਲੱਗਾ ਪਿਆਰ ਦਾ ਬੇੜਾ, ਧੂਮ ਧਾਮ ਨਾਲ ਕਰਾਇਆ ਵਿਆਹ
ਇਰਾਨੀ ਨੇ ਮੰਗਲਵਾਰ ਨੂੰ ਬਿਹਾਰ ਵਿਧਾਨ ਸਭਾ ਚੋਣ ਲਈ ਭਾਜਪਾ ਦਾ ਪ੍ਰਚਾਰ ਕੀਤਾ ਸੀ। ਉਨ੍ਹਾਂ ਵਲੋਂ ਪੀੜਤ ਹੋਣ ਦਾ ਐਲਾਨ ਕਰਦੇ ਹੋਏ ਟਵਿੱਟਰ 'ਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੇ ਸੰਦੇਸ਼ਾਂ ਦੀ ਲਾਈਨ ਲੱਗ ਗਈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੋਵਿਡ-19 ਨਾਲ ਮੁਕਾਬਲਾ ਕਰਨ ਤੋਂ ਬਾਅਦ ਉਹ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਏਗੀ। ਪੁਰੀ ਨੇ ਟਵੀਟ ਕੀਤਾ,''ਸਮਰਿਤੀ ਇਰਾਨੀ ਜੀ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਲੜਾਈ ਤੋਂ ਬਾਅਦ ਉਹ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਏਗੀ।'' ਰੇਲ ਮੰਤਰੀ ਪੀਊਸ਼ ਗੋਇਲ ਨੇ ਟਵੀਟ ਕੀਤਾ,''ਸਮਰਿਤੀ ਇਰਾਨੀ ਜੀ, ਤੁਸੀਂ ਹਮੇਸ਼ਾ ਰਾਸ਼ਟਰ ਦੇ ਲੋਕਾਂ ਲਈ ਲੜਨ 'ਚ ਦ੍ਰਿੜ ਸੰਕਲਪ ਪ੍ਰਦਰਸ਼ਿਤ ਕੀਤਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਕੋਵਿਡ-19 ਵਿਰੁੱਧ ਯੁੱਧ 'ਚ ਵੀ ਤੁਸੀਂ ਵੈਸੇ ਹੀ ਦ੍ਰਿੜ ਸੰਕਲਪ ਅਪਣਾਓਗੀ ਅਤੇ ਜਲਦ ਸਿਹਤਯਾਬ ਹੋਵੋਗੀ।'' ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਜਿਤੇਂਦਰ ਸਿੰਘ ਤੋਂ ਇਲਾਵਾ ਭਾਜਪਾ ਨੇਤਾ ਤੇਜਸਵੀ ਸੂਰੀਆ ਅਤੇ ਪੂਨਮ ਮਹਾਜਨ ਨੇ ਵੀ ਇਰਾਨੀ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ : ਧਾਰਮਿਕ ਪ੍ਰੋਗਰਾਮ 'ਚ ਹਿੱਸਾ ਲੈਣ ਆਏ 6 ਨੌਜਵਾਨਾਂ ਦੀ ਨਹਿਰ 'ਚ ਡੁੱਬਣ ਨਾਲ ਮੌਤ