ਸਮ੍ਰਿਤੀ ਦੇ ਨਜ਼ਦੀਕੀ ਸਾਬਕਾ ਸਰਪੰਚ ਦੀ ਹੱਤਿਆਂ 'ਤੇ ਬੇਟੇ ਨੇ ਦਿੱਤਾ ਇਹ ਬਿਆਨ

Sunday, May 26, 2019 - 01:27 PM (IST)

ਸਮ੍ਰਿਤੀ ਦੇ ਨਜ਼ਦੀਕੀ ਸਾਬਕਾ ਸਰਪੰਚ ਦੀ ਹੱਤਿਆਂ 'ਤੇ ਬੇਟੇ ਨੇ ਦਿੱਤਾ ਇਹ ਬਿਆਨ

ਅਮੇਠੀ—ਕਾਂਗਰਸ ਦੇ ਗੜ੍ਹ ਅਮੇਠੀ ਤੋਂ ਭਾਜਪਾ ਨੇਤਾ ਸਮ੍ਰਿਤੀ ਈਰਾਨੀ ਦੀ ਜਿੱਤ ਦੇ ਦੋ ਦਿਨ ਬਾਅਦ ਹੀ ਉਨ੍ਹਾਂ ਦੇ ਨਜ਼ਦੀਕੀ ਨੇਤਾ ਅਤੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਪਿੰਡ ਦੇ ਲੋਕਾਂ 'ਚ ਸਨਸਨੀ ਫੈਲ ਗਈ ਹੈ। ਮ੍ਰਿਤਕ ਸੁਰਿੰਦਰ ਦੇ ਪਰਿਵਾਰ ਨੇ ਹੱਤਿਆ ਦਾ ਦੋਸ਼ ਸਥਾਨਿਕ ਕਾਂਗਰਸ ਨੇਤਾਵਾਂ 'ਤੇ ਲਗਾਇਆ ਹੈ। ਦੂਜੇ ਪਾਸੇ ਅਮੇਠੀ ਦੀ ਨਵੀਂ ਚੁਣੀ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦਿੱਲੀ ਤੋਂ ਅਮੇਠੀ ਦੇ ਲਈ ਰਾਵਾਨਾ ਹੋ ਚੁੱਕੀ ਹੈ, ਜਿੱਥੇ ਉਹ ਸੁਰਿੰਦਰ ਦੇ ਪਰਿਵਾਰ ਨੂੰ ਮਿਲੇਗੀ।ਦੱਸ ਦੇਈਏ ਕਿ ਅਮੇਠੀ ਦੇ ਬਾਰੋਲੀਆ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਦੀ ਸ਼ਨੀਵਾਰ ਦੇਰ ਰਾਤ ਨੂੰ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। 

PunjabKesari

ਮ੍ਰਿਤਕ ਸਾਬਕਾ ਸਰਪੰਚ ਸੁਰਿੰਦਰ ਦੇ ਭਰਾ ਨਰਿੰਦਰ ਸਿੰਘ ਅਤੇ ਬੇਟੇ ਅਭੈ ਪ੍ਰਤਾਪ ਸਿੰਘ ਨੇ ਕਿਹਾ, '' ਸਮ੍ਰਿਤੀ ਈਰਾਨੀ ਦੀਆਂ ਚੋਣਾਂ 'ਚ ਲਗਾਤਾਰ ਉਹ ਸਰਗਰਮ ਰਹੇ, ਸਮ੍ਰਿਤੀ ਨੂੰ ਜਿਤਾਉਣ 'ਚ ਸੁਰਿੰਦਰ ਦੀ ਕਾਫੀ ਅਹਿਮ ਭੂਮਿਕਾ ਸੀ। ਰਾਹੁਲ ਗਾਂਧੀ ਦੇ ਹਾਰਨ ਤੋਂ ਕਈ ਕਾਂਗਰਸੀ ਨਰਾਜ਼ ਸੀ।''

PunjabKesari

ਮ੍ਰਿਤਕ ਸੁਰਿੰਦਰ ਦੇ ਬੇਟੇ ਅਭੈ ਨੇ ਦੱਸਿਆ , '' ਸਮ੍ਰਿਤੀ ਈਰਾਨੀ ਦੀ ਜਿੱਤ ਨੂੰ ਲੈ ਕੇ ਅਸੀਂ ਸਾਰੇ ਲੋਕ ਜਸ਼ਨ ਵੀ ਮਨਾ ਰਹੇ ਸੀ , ਜੋ ਕਈ ਕਾਂਗਰਸੀ ਸਮਰਥਕਾਂ ਨੂੰ ਵਧੀਆ ਨਹੀਂ ਲੱਗਾ। ਸਿਆਸੀ ਨਫਰਤ ਦੇ ਚੱਲਦਿਆਂ ਪਿਤਾ ਦੀ ਹੱਤਿਆ ਕੀਤੀ ਗਈ। ਅਸੀਂ ਸਮ੍ਰਿਤੀ ਈਰਾਨੀ ਨੂੰ ਅਪੀਲ ਕਰਦੇ ਹਾਂ ਕਿ ਪਿਤਾ ਦੇ ਹਤਿਆਰਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੇ ਸਜ਼ਾ ਦਿਵਾਈ ਜਾਵੇ।" ਇਸ ਵਾਰਦਾਤ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਥਾਂ-ਥਾਂ ਛਾਪੇਮਾਰੀ ਕਰ ਕੇ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।


author

Iqbalkaur

Content Editor

Related News