ਸਮਾਰਟ ਸਿਟੀ ਦੇ ਹਸਪਤਾਲ 'ਚ ਬਿਜਲੀ ਹੋਈ ਗੁੱਲ, ਵਾਰਡਾਂ ਤੋਂ ਬਾਹਰ ਬੈਠਣ ਨੂੰ ਮਜਬੂਰ ਹੋਏ ਮਰੀਜ਼

05/14/2022 2:45:24 AM

ਕਰਨਾਲ (ਬਿਊਰੋ) : ਕਰਨਾਲ ਦੇ ਸਿਵਲ ਹਸਪਤਾਲ 'ਚ 4 ਘੰਟੇ ਬਿਜਲੀ ਗੁੱਲ ਰਹੀ। ਇਸ ਦਾ ਕਾਰਨ ਤਾਰਾਂ ਵਿੱਚ ਨੁਕਸ ਹੋਣਾ ਦੱਸਿਆ ਜਾ ਰਿਹਾ ਹੈ। ਕਹਿਰ ਦੀ ਗਰਮੀ 'ਚ ਬਿਜਲੀ ਸਪਲਾਈ ਨਾ ਹੋਣ ਕਾਰਨ ਮਰੀਜ਼ਾਂ ਵਿੱਚ ਹਾਹਾਕਾਰ ਮਚੀ ਰਹੀ। ਅਜਿਹੇ 'ਚ ਇਲਾਜ ਨਾਲ ਠੀਕ ਹੋਣ ਦੀ ਬਜਾਏ ਉਨ੍ਹਾਂ ਦੇ ਹੋਰ ਬਿਮਾਰ ਹੋਣ ਦੀ ਸਥਿਤੀ ਪੈਦਾ ਹੋ ਗਈ। ਬਿਜਲੀ ਨਾ ਹੋਣ ਕਾਰਨ ਮਰੀਜ਼ਾਂ ਤੋਂ ਲੈ ਕੇ ਸਟਾਫ਼ ਅਤੇ ਡਾਕਟਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਨਰੇਟਰ ਵੀ ਕੰਮ ਨਹੀਂ ਕਰ ਰਿਹਾ ਸੀ। ਮਰੀਜ਼ ਆਪਣੇ ਵਾਰਡਾਂ ਤੋਂ ਬਾਹਰ ਆ ਕੇ ਬੈਠ ਗਏ। ਗਰਮੀਆਂ 'ਚ ਹਰ ਕਿਸੇ ਦਾ ਜੀਣਾ ਮੁਹਾਲ ਹੋ ਗਿਆ।

ਇਹ ਵੀ ਪੜ੍ਹੋ : ਭਾਰਤੀ ਹਾਈ ਕਮਿਸ਼ਨ ਨੇ ਕਿਹਾ, ਸ਼੍ਰੀਲੰਕਾ 'ਚ ਵੀਜ਼ਾ ਜਾਰੀ ਕਰਨ 'ਤੇ ਕੋਈ ਰੋਕ ਨਹੀਂ

ਇਕ ਔਰਤ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਸਪਲਾਈ ਗਈ ਹੋਈ ਹੈ। ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਬਿਜਲੀ ਬੰਦ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਡਾਕਟਰ ਨੇ ਦੱਸਿਆ ਕਿ ਬਿਜਲੀ ਨਾ ਆਉਣ ਕਾਰਨ ਉਨ੍ਹਾਂ ਦਾ ਕੰਮ ਰੁਕ ਗਿਆ। ਪਤਾ ਲੱਗਾ ਹੈ ਕਿ ਕੋਈ ਵੱਡਾ ਨੁਕਸ ਸੀ, ਜਿਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੁਕਸ ਨੂੰ ਠੀਕ ਹੋਣ ਤੋਂ ਬਾਅਦ ਹੀ ਬਿਜਲੀ ਸਪਲਾਈ ਚਾਲੂ ਹੋ ਸਕੇਗੀ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਕ ਹੋਰ ਔਰਤ ਨੇ ਦੱਸਿਆ ਕਿ ਉਸ ਦੀ ਨੂੰਹ ਹਸਪਤਾਲ ਵਿਚ ਦਾਖਲ ਹੈ, ਜਿਸ ਦਾ ਇਕ ਛੋਟਾ ਬੱਚਾ ਵੀ ਹੈ। ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਬਾਹਰ ਖੜ੍ਹੇ ਰਹਿਣਾ ਪੈ ਰਿਹਾ ਹੈ। ਇੱਥੇ ਖੜ੍ਹਨਾ ਵੀ ਬਹੁਤ ਔਖਾ ਹੈ। ਬੱਚੇ ਗਰਮੀ ਵਿੱਚ ਰੋ ਰਹੇ ਹਨ। ਬਜ਼ੁਰਗਾਂ ਤੋਂ ਵੀ ਗਰਮੀ ਨਹੀਂ ਸਹਾਰ ਹੋ ਰਹੀ। ਹਸਪਤਾਲ ਦੀ ਨਾਈਟ ਸਟਾਫ ਨਰਸ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਆਈ ਤਾਂ ਸਾਰੇ ਮਰੀਜ਼ ਬਾਹਰ ਬੈਠੇ ਸਨ। ਕਾਰਨ ਜਾਣਨ 'ਤੇ ਪਤਾ ਲੱਗਾ ਕਿ ਹਸਪਤਾਲ 'ਚ ਬਿਜਲੀ ਨਹੀਂ ਹੈ। ਜਨਰੇਟਰ ਵੀ ਬੰਦ ਹੋ ਗਿਆ। ਇਨਵਰਟਰ ਵੀ ਕੰਮ ਨਹੀਂ ਕਰ ਰਿਹਾ ਸੀ। ਤੇਜ਼ ਗਰਮੀ ਕਾਰਨ ਸਾਰਿਆਂ ਦਾ ਬੁਰਾ ਹਾਲ ਹੈ। ਬਿਜਲੀ ਗੁੱਲ ਹੋਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਧਰਮਸ਼ਾਲਾ ਵਿਧਾਨ ਸਭਾ 'ਚ ਵਿਵਾਦਤ ਝੰਡੇ ਲਾਉਣ ਵਾਲਾ ਇਕ ਹੋਰ ਮੁਲਜ਼ਮ ਪੰਜਾਬ ਤੋਂ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News