ਆਸਮਾਨ ਤੋਂ ਵਰ੍ਹੀ ਆਫ਼ਤ! ਬੇਮੌਸਮੀ ਬਾਰਿਸ਼ ਨੇ ਮਚਾਈ ਤਬਾਹੀ
Thursday, Apr 10, 2025 - 02:19 PM (IST)

ਚਮੌਲੀ- ਉੱਤਰਾਖੰਡ ਦੇ ਚਮੌਲੀ 'ਚ ਬੁੱਧਵਾਰ ਨੂੰ ਆਸਮਾਨ ਤੋਂ ਆਫ਼ਤ ਵਰ੍ਹਦੀ ਨਜ਼ਰ ਆਈ। ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ, ਅਚਾਨਕ ਹੜ੍ਹ ਅਤੇ ਕਈ ਇਲਾਕਿਆਂ 'ਚ ਭਾਰੀ ਨੁਕਸਾਨ ਹੋ ਗਿਆ। ਮੈਦਾਨੀ ਇਲਾਕਿਆਂ 'ਚ ਜਿੱਥੇ ਭਿਆਨਕ ਗਰਮੀ ਪੈ ਰਹੀ ਹੈ, ਉੱਥੇ ਹੀ ਪਹਾੜੀ ਇਲਾਕਿਆਂ 'ਚ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਹੀ ਗੰਭੀਰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 10 ਅਪ੍ਰੈਲ ਤੋਂ ਹਨ੍ਹੇਰੀ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ, ਜਿਸ ਨਾਲ ਸਥਿਤੀ ਹੋਰ ਖ਼ਰਾਬ ਹੋ ਸਕਦੀ ਹੈ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਮੀਂਹ ਤੋਂ ਬਾਅਦ ਪਹਾੜਾਂ ਤੋਂ ਆਏ ਮਲਬੇ ਨੇ ਗੰਗੋਤਰੀ ਹਾਈਵੇਅ ਵਰਗੇ ਮੁੱਖ ਹਾਈਵੇਅ ਸਮੇਤ ਕਈ ਸੜਕਾਂ ਜਾਮ ਕਰ ਦਿੱਤੀਆਂ, ਕਿਉਂਕਿ ਵੱਡੀਆਂ ਚੱਟਾਨਾਂ ਅਤੇ ਮਿੱਟੀ ਧਸਣ ਨਾਲ ਕਈ ਵਾਹਨ ਦਬ ਗਏ। ਪਿੰਡ ਨਦੀ 'ਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਨਾਲ ਨੇੜੇ-ਤੇੜਏ ਦੇ ਇਲਾਕਿਆਂ 'ਚ ਪਾਣੀ ਭਰ ਗਿਆ। ਪੁਲਸ ਅਤੇ ਪ੍ਰਸ਼ਾਸਨ ਸਮੇਤ ਸਥਾਨਕ ਅਧਿਕਾਰੀ ਸਰਗਰਮ ਹੋ ਗਏ ਹਨ। ਬਚਾਅ ਅਤੇ ਰਾਹਤ ਦਲ ਅਲਰਟ 'ਤੇ ਹਨ। ਉਨ੍ਹਾਂ ਨੂੰ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਰਾਹਤ ਕੰਮ ਸ਼ੁਰੂ ਕਰਨ ਦੌਰਾਨ ਚੌਕਸ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਕਈ ਖੇਤਰਾਂ ਖ਼ਾਸ ਕਰ ਕੇ ਉੱਤਰਾਖੰਡ ਦੇ ਉੱਚੇ ਇਲਾਕਿਆਂ 'ਚ ਜ਼ਮੀਨ ਖਿਸਕਣ ਨਾਲ ਸੜਕਾਂ ਜਾਮ ਹੋ ਗਈਆਂ ਹਨ, ਜਿਸ ਨਾਲ ਨਿਵਾਸੀਆਂ ਅਤੇ ਐਮਰਜੈਂਸੀ ਸੇਵਾਵਾਂ ਲਈ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਨਿਕਲਿਆ 'ਧਨਕੁਬੇਰ', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8