ਭਿਆਨਕ ਘਟਨਾ : ਘਰ ਅੰਦਰੋਂ 5 ਜੀਆਂ ਦੇ ਮਿਲੇ ਕੰਕਾਲ, 2019 ਦੇ ਬਾਅਦ ਤੋਂ ਨਹੀਂ ਦਿੱਸਿਆ ਸੀ ਪਰਿਵਾਰ

Friday, Dec 29, 2023 - 06:21 PM (IST)

ਭਿਆਨਕ ਘਟਨਾ : ਘਰ ਅੰਦਰੋਂ 5 ਜੀਆਂ ਦੇ ਮਿਲੇ ਕੰਕਾਲ, 2019 ਦੇ ਬਾਅਦ ਤੋਂ ਨਹੀਂ ਦਿੱਸਿਆ ਸੀ ਪਰਿਵਾਰ

ਚਿਤਰਦੁਰਗ (ਭਾਸ਼ਾ)- ਕਰਨਾਟਕ ਦੇ ਚਿਤਰਦੁਰਗ ਜ਼ਿਲ੍ਹੇ ਵਿਚ ਇਕ ਘਰ 'ਚੋਂ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੇ ਕੰਕਾਲ ਮਿਲੇ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਲਾਸ਼ਾਂ ਸੇਵਾਮੁਕਤ ਸਰਕਾਰੀ ਕਾਰਜਕਾਰੀ ਇੰਜੀਨੀਅਰ ਜਗਨਨਾਥ ਰੈਡੀ (85), ਉਸ ਦੀ ਪਤਨੀ ਪ੍ਰੇਮਾ (80), ਬੇਟੀ ਤ੍ਰਿਵੇਣੀ (62), ਪੁੱਤਰ ਕ੍ਰਿਸ਼ਨ (60) ਅਤੇ ਨਰਿੰਦਰ (57) ਦੀਆਂ ਹੋ ਸਕਦੀਆਂ ਹਨ। ਪੁਲਸ ਨੇ ਦੱਸਿਆ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਮ੍ਰਿਤਕਾਂ ਦੀ ਪਛਾਣ ਹੋ ਸਕੇਗੀ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਪੁਲਸ ਨੇ ਕਿਹਾ ਕਿ ਇਸ ਪਰਿਵਾਰ ਦੇ ਲੋਕ ਆਪਣੇ ਤੱਕ ਹੀ ਸੀਮਿਤ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਸਨ। ਪੁਲਸ ਅਨੁਸਾਰ, ਉਨ੍ਹਾਂ ਨੂੰ ਆਖਰੀ ਵਾਰ 2019 ਵਿਚ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਨ੍ਹਾਂ ਦਾ ਘਰ ਬੰਦ ਸੀ। ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਵੀਰਵਾਰ ਨੂੰ ਇਕ ਸਥਾਨਕ ਮੀਡੀਆ ਕਰਮੀ ਰਾਹੀਂ ਮਿਲੀ। ਉਸ ਮੀਡੀਆ ਕਰਮੀ ਨੂੰ ਇਲਾਕੇ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਸੂਚਨਾ ਦਿੱਤੀ ਸੀ।

ਇਹ ਵੀ ਪੜ੍ਹੋ : ਡਿਊਟੀ ਪੂਰੀ ਹੋਣ ’ਤੇ ਜਹਾਜ਼ਾਂ ਨੂੰ ਜੈਪੁਰ ’ਚ ਹੀ ਛੱਡ ਗਏ ਪਾਇਲਟ-ਸਟਾਫ਼, 800 ਯਾਤਰੀ ਫਸੇ

ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਅਸੀਂ ਵੀਰਵਾਰ ਸ਼ਾਮ ਨੂੰ ਮੌਕੇ 'ਤੇ ਗਏ ਅਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ। ਸਾਰਿਆਂ ਨੇ ਦਾਅਵਾ ਕੀਤਾ ਕਿ ਉਹ ਪਰਿਵਾਰ ਬਿਲਕੁੱਲ ਏਕਾਂਤ ਜੀਵਨ ਜਿਊਂਦਾ ਸੀ ਅਤੇ ਉਹ ਲੋਕ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਪਰਿਵਾਰ ਨੂੰ ਆਖ਼ਰੀ ਵਾਰ ਜੂਨ-ਜੁਲਾਈ 2019 ਨੂੰ ਦੇਖਿਆ ਗਿਆ ਸੀ। ਇਹ ਮਕਾਨ ਹਮੇਸ਼ਾ ਬੰਦ ਰਹਿੰਦਾ ਸੀ। ਕਰੀਬ 2 ਮਹੀਨੇ ਪਹਿਲਾਂ ਸਵੇਰ ਦੀ ਸੈਰ ਦੌਰਾਨ ਕਿਸ ਨੇ ਲੱਕੜ ਦਾ ਮੁੱਖ ਦਰਵਾਜ਼ਾ ਟੁੱਟਿਆ ਦੇਖਿਆ ਪਰ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਗਈ।'' ਉਨ੍ਹਾਂ ਕਿਹਾ ਕਿ ਹਾਦਸੇ ਵਾਲੀ ਜਗ੍ਹਾ 'ਤੇ ਪੁਲਸ ਦੇ ਪਹੁੰਚਣ 'ਤੇ ਇਹ ਗੱਲ ਸਾਹਮਣੇ ਆਈ ਕਿ ਇਸ ਮਕਾਨ 'ਚ ਕਈ ਵਾਰ ਕੋਈ ਗਿਆ ਅਤੇ ਉੱਥੇ ਭੰਨ-ਤੋੜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਕ ਕਮਰੇ 'ਚ ਚਾਰ ਕੰਕਾਲ ਲੇਟੀ ਹੋਈ ਹਾਲਤ 'ਚ (2 ਬਿਸਤਰ ਅਤੇ 2 ਹੇਠਾਂ) ਮਿਲੇ ਹਨ, ਜਦੋਂ ਕਿ ਇਕ ਕੰਕਾਲ ਹੋਰ ਕਮਰੇ 'ਚ ਲੇਟੀ ਹੋਈ ਹਾਲਤ 'ਚ ਮਿਲਿਆ। ਅਧਿਾਕਰੀ ਨੇ ਕਿਹਾ ਕਿ ਦਾਵਣਗੇਰੇ ਤੋਂ ਅਪਰਾਧ ਵਿਗਿਆਨ ਪ੍ਰਯੋਗਸ਼ਾਲਾ ਦੇ ਮਾਹਿਰਾਂ ਨੂੰ ਸਬੂਤ ਇਕੱਠੇ ਕਰਨ ਲਈ ਬੁਲਾਇਆ ਗਿਆ ਅਤੇ ਹਾਦਸੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਸਬੂਤਾਂ ਨਾਲ ਕੋਈ ਛੇੜਛਾੜ ਨਾ ਹੋਵੇ। ਉਨ੍ਹਾਂ ਕਿਹਾ,''ਮੌਤ ਦਾ ਕਾਰਨ ਅਜੇ ਪਤਾ ਨਹੀਂ ਹੈ। ਇਹ ਖ਼ੁਦਕੁਸ਼ੀ ਹੋ ਸਕਦੀ ਹੈ ਜਾਂ ਕੁਝ ਹੋਰ ਵੀ ਹੋ ਸਕਦਾ ਹੈ। ਅਸੀਂ ਜਾਂਚ ਦੇ ਸ਼ੁਰੂਆਤੀ ਪੜਾਅ 'ਚ ਹਾਂ। ਅਸੀਂ ਫੋਰੈਂਸਿਕ ਜਾਂਚ ਅਤੇ ਲਾਸ਼ਾਂ ਦੀ ਜਾਂਚ ਤੋਂ ਬਾਅਦ ਹੀ ਮੌਤ ਦਾ ਕਾਰਨ ਜਾਣ ਸਕਾਂਗੇ ਅਤੇ ਰਿਪੋਰਟ ਮਿਲ ਗਈ ਹੈ।'' ਇਸ ਵਿਚ ਤੁਮਕੁਰੂ 'ਚ ਰਾਜ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ,''ਇਕ ਮਕਾਨ 'ਚ 5 ਕੰਕਾਲ ਮਿਲਣ ਦੀ ਖ਼ਬਰ ਹੈ। ਉਹ ਕੰਕਾਲ ਕਦੋਂ ਤੋਂ ਉੱਥੇ ਸਨ ਅਤੇ ਕਿਨ੍ਹਾਂ ਦੇ ਹਨ? ਮੈਂ ਪੁਲਸ ਤੋਂ ਇਸ ਦੀ ਜਾਂਚ ਕਰਨ ਲਈ ਕਿਹਾ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News