ਜ਼ਹਿਰੀਲੀ ਸ਼ਰਾਬ ਦਾ ਕਹਿਰ: 6 ਘਰਾਂ ''ਚ ਵਿਛੇ ਮੌਤ ਦੇ ਸੱਥਰ, 15 ਲੋਕ ਹਸਪਤਾਲ ''ਚ ਦਾਖ਼ਲ

Saturday, Nov 21, 2020 - 01:21 PM (IST)

ਜ਼ਹਿਰੀਲੀ ਸ਼ਰਾਬ ਦਾ ਕਹਿਰ: 6 ਘਰਾਂ ''ਚ ਵਿਛੇ ਮੌਤ ਦੇ ਸੱਥਰ, 15 ਲੋਕ ਹਸਪਤਾਲ ''ਚ ਦਾਖ਼ਲ

ਪ੍ਰਯਾਗਰਾਜ— ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਫੂਲਪੁਰ ਖੇਤਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 15 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਫੂਲਪੁਰ ਦੇ ਅਮਿਲੀਆ ਪਿੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਹੋਰ 15 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਲੋਕਾਂ ਨੇ ਵੀਰਵਾਰ ਨੂੰ ਦੇਸੀ ਸ਼ਰਾਬ ਦੇ ਸਰਕਾਰੀ ਠੇਕੇ ਤੋਂ ਸ਼ਰਾਬ ਖਰੀਦੀ ਸੀ। ਅਧਿਕਾਰੀਆਂ ਨੇ ਪਿੰਡ ਵਿਚ ਐਲਾਨ ਕਰਵਾਇਆ ਕਿ ਜੇਕਰ ਕੋਈ ਬੀਮਾਰ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਵੇ। ਦੋਸ਼ੀ ਸ਼ਰਾਬ ਦੀ ਭਾਲ 'ਚ ਛਾਪੇਮਾਰੀ ਕਰ ਕੇ ਇਕ ਸੇਲਸਮੈਨ ਨੂੰ ਰਾਤ ਨੂੰ ਫੜ ਲਿਆ ਗਿਆ ਹੈ। 

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)

PunjabKesari
ਓਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵੀਰਵਾਰ ਦੀ ਸ਼ਾਮ ਨੂੰ ਪਿੰਡ ਦੇ ਪਾਨ ਵਿਕ੍ਰੇਤਾ ਰਾਮਜੀ ਮੌਰਈਆ ਅਤੇ ਬਸੰਤ ਲਾਲ ਨੇ ਠੇਕੇ ਤੋਂ ਸ਼ਰਾਬ ਲੈ ਕੇ ਪੀਤੀ ਸੀ। ਸ਼ਾਮ ਨੂੰ ਹੀ ਦੋਹਾਂ ਦੀ ਹਾਲਤ ਵਿਗੜ ਗਈ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਾਮਜੀ ਮੌਰਈਆ ਦੀ ਮੌਤ ਹੋ ਗਈ। ਉੱਥੇ ਹੀ ਸ਼ੁੱਕਰਵਾਰ ਦੀ ਸਵੇਰ ਨੂੰ ਬਸੰਤ ਲਾਲ ਨੇ ਵੀ ਦਮ ਤੋੜ ਦਿੱਤਾ। ਇੱਧਰ ਅਮਿਲੀਆ ਪਿੰਡ ਦੇ ਸ਼ੰਭੂਨਾਥ, ਰਾਜਬਹਾਦਰ ਅਤੇ ਪਿਆਰੇਲਾਲ ਦੀ ਹਾਲਤ ਵਿਗੜਣ ਲੱਗੀ। ਬਸੰਤਲਾਲ ਅਤੇ ਪਿਆਰੇਲਾਲ ਦੀ ਵੀ ਸ਼ੁੱਕਰਵਾਰ ਸ਼ਾਮ ਨੂੰ ਮੌਤ ਹੋ ਗਈ।

ਇਹ ਵੀ ਪੜ੍ਹੋ:  6 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਸ ਨੇ ਸੁਲਝਾਈ ਗੁੱਥੀ, ਔਲਾਦ ਪ੍ਰਾਪਤੀ ਲਈ ਜੋੜੇ ਨੇ ਖਾਧਾ ਬੱਚੀ ਦਾ ਕਲੇਜਾ 

PunjabKesari

ਸ਼ਾਮ ਨੂੰ ਰਾਜਬਹਾਦਰ ਅਤੇ ਪ੍ਰਭੂਨਾਥ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਸੀ. ਐੱਚ. ਸੀ. ਫੂਲਪੁਰ ਲੈ ਕੇ ਪੁੱਜੇ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਲ੍ਹਾ ਅਧਿਕਾਰੀ ਭਾਨੂੰ ਚੰਦਰ ਗੋਸਵਾਮੀ ਨੇ ਸਾਰੀਆਂ ਲਾਸ਼ਾਂ ਦੇ ਪੋਸਟਮਾਰਟਮ ਦਾ ਹੁਕਮ ਦਿੱਤਾ ਹੈ। ਜਿੰਨੇ ਲੋਕਾਂ ਨੇ ਠੇਕੇ ਦੀ ਸ਼ਰਾਬ ਦਾ ਸੇਵਨ ਕੀਤਾ ਹੈ, ਉਨ੍ਹਾਂ ਦਾ ਪਤਾ ਲਾਇਆ ਜਾ ਰਿਹਾ ਹੈ। ਸਬੰਧਤ ਦੁਕਾਨ ਦੀ ਸ਼ਰਾਬ ਨੂੰ ਲੈਬ ਵਿਚ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸ਼ਰਾਬ ਜ਼ਹਿਰੀਲੀ ਸੀ ਜਾਂ ਨਕਲੀ। ਖੇਤਰ ਦੇ ਆਲੇ-ਦੁਆਲੇ ਦੇ ਪਿੰਡਾਂ 'ਚ ਮੈਡੀਕਲ ਟੀਮ ਰਵਾਨਾ ਕੀਤੀ ਗਈ ਹੈ।

ਇਹ ਵੀ ਪੜ੍ਹੋ: ASI ਜ਼ਖ਼ਮੀ ਜਨਾਨੀ ਨੂੰ ਮੋਢਿਆਂ 'ਤੇ ਚੁੱਕ ਕੇ ਦੌੜੇ ਹਸਪਤਾਲ, ਮੁਕਾਬਲੇ 'ਚ ਨਕਾਰਾ ਹੋਇਆ ਸੀ ਇਕ ਹੱਥ


author

Tanu

Content Editor

Related News