ਕਸ਼ਮੀਰ ’ਚ ਵੱਖ-ਵੱਖ ਨੇਤਾਵਾਂ ਦੀ ਹਿਰਾਸਤ ਦੇ ਪੂਰੇ ਹੋਏ 6 ਮਹੀਨੇ

Wednesday, Feb 05, 2020 - 09:06 PM (IST)

ਕਸ਼ਮੀਰ ’ਚ ਵੱਖ-ਵੱਖ ਨੇਤਾਵਾਂ ਦੀ ਹਿਰਾਸਤ ਦੇ ਪੂਰੇ ਹੋਏ 6 ਮਹੀਨੇ

ਸ਼੍ਰੀਨਗਰ - ਕੇਂਦਰ ਸਰਕਾਰ ਵਲੋਂ ਬੀਤੇ ਸਾਲ 5 ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ ਦਰਜਾ ਦੇਣ ਵਾਲੇ ਆਰਟੀਕਲ -370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕਰਨ ਦੇ ਨਾਲ ਹੀ ਘਾਟੀ ’ਚੋਂ ਹਿਰਾਸਤ ’ਚੋਂ ਲਏ ਗਏ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ 20 ਤੋਂ ਵੱਧ ਨੇਤਾਵਾਂ ਨੇ 6 ਮਹੀਨੇ ਦੀ ਹਿਰਾਸਤ ਦਾ ਸਮਾਂ ਪੂਰਾਕਰ ਲਿਆ ਹੈ। ਉੱਥੇ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ ਅਤੇ ਪੀ.ਡੀ.ਪੀ. ਨੇਤਾ ਵਾਹੀਦ ਪਾਰਾ ਨੂੰ ਅਹਿਤਿਆਤਨ ਹਿਰਾਸਤ ’ਚੋਂ ਅੱਜ ਰਿਹਾਅ ਕਰ ਦਿੱਤਾ ਗਿਆ। ਵਾਹੀਦ ਜੰਮੂ ਕਸ਼ਮੀਰ ਸੂਬੇ ਦੀ ਸਾਬਕਾ ਮੁਖ ਮੰਤਰੀ ਮਹਿਬੂਬਾ ਮੁਫਤੀ ਦੇ ਕਰੀਬੀ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਲੋਨ ਅਤੇ ਪਾਰਾ ਦੀ ਰਿਹਾਈ ਤੋਂ ਬਾਅਦ ਹੁਣ ਕੁਲ 13 ਨੇਤਾ ਅਹਿਤਿਆਤਨ ਹਿਰਾਸਤ ’ਚ ਐੱਮ.ਐੱਲ.ਏ. ਹੋਸਟਲ ’ਚ ਬੰਦ ਹਨ। ਹੋਸਟਲ ਨੂੰ ਫਿਲਹਾਲ ਅਸਥਾਈ ਉਪ ਜੇਲ ’ਚ ਤਬਦੀਲ ਕਰ ਦਿੱਤਾ ਗਿਆ ਹੈ। ਲੋਨ ਅਤੇ ਪਾਰਾ ਲਗਭਗ 180 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤਕ ਹਿਰਾਸਤ ’ਚ ਰਹਿਣ ਤੋਂ ਬਾਅਦ ਰਿਹਾਅ ਕੀਤੇ ਗਏ ਹਨ। ਜੰਮੂ ਕਸ਼ਮੀਰ ਪ੍ਰਸ਼ਾਸ਼ਨ ਨੇ ਬੀਤੇ ਮੰਗਲਵਾਰ ਨੂੰ ਦੱਖਣੀ ਕਸ਼ਮੀਰ ’ਚ ਵਾਚੀ ਤੋਂ ਪੀ.ਡੀ.ਪੀ. ਦੇ ਸਾਬਕਾ ਵਿਧਾਇਕ ਐਜਾਜ ਅਹਿਮਦ ਮੀਰ ਅਤੇ ਵਪਾਰੀਆਂ ਦੇ ਨੇਤਾ ਸ਼ਕੀਲ ਅਹਿਮਦ ਕਲੰਦਰ ਰਿਹਾਅ ਕੀਤਾ ਸੀ। ਐਤਵਾਰ ਤੋਂ ਹੁਣ ਤਕ 8 ਨੇਤਾਵਾਂ ਨੂੰ ਅਹਿਤਿਆਤਨ ਹਿਰਾਸਤ ’ਚੋਂ ਰਿਹਾਅ ਕੀਤਾ ਗਿਆ ਹੈ।


author

Inder Prajapati

Content Editor

Related News